ਪਾਕਿਸਤਾਨ ''ਚ ਹਿੰਦੂਆਂ ਨੂੰ ਕੀਤਾ ਜਾ ਰਿਹਾ Ignore ! ਅਸੈਂਬਲੀ ''ਚ ਉੱਠੀ ਆਵਾਜ਼
Wednesday, May 13, 2026 - 01:23 PM (IST)
ਗੁਰਦਾਸਪੁਰ/ਲਾਹੌਰ (ਵਿਨੋਦ) : ਪਾਕਿਸਤਾਨ ਦੇ ਪੰਜਾਬ ਸੂਬੇ ’ਚ ਘੱਟ ਗਿਣਤੀ ਭਾਈਚਾਰਿਆਂ ਦੀ ਅਣਦੇਖੀ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ। ਪੰਜਾਬ ਸੂਬਾਈ ਅਸੈਂਬਲੀ ’ਚ ਵਿਧਾਇਕਾਂ ਨੇ ਦੋਸ਼ ਲਾਇਆ ਕਿ ਮਾਲੀ ਸਾਲ 2025-26 ਦੇ ਬਜਟ ’ਚ ਗਿਰਜਾਘਰਾਂ ਅਤੇ ਮੰਦਰ ਦੀ ਸੁਰੱਖਿਆ ਤੇ ਮੁਰੰਮਤ ਲਈ ਕੋਈ ਫੰਡ ਅਲਾਟ ਨਹੀਂ ਕੀਤਾ ਗਿਆ।
ਸੱਤਾਧਾਰੀ ਪਾਰਟੀ ਦੇ ਸੈਨੇਟਰ ਬਾਬਾ ਫਾਲਬਸ ਕ੍ਰਿਸਟੋਫਰ ਅਤੇ ਹਿੰਦੂ ਵਿਧਾਇਕ ਬਸਾਰੋ ਨੇ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਘੱਟ ਗਿਣਤੀਆਂ ਵਾਲੇ ਇਲਾਕਿਆਂ ਦੇ ਵਿਕਾਸ ਲਈ ਬਜਟ ਬੇਹੱਦ ਸੀਮਤ ਹੈ ਅਤੇ ਜੋ ਫੰਡ ਰੱਖੇ ਗਏ ਸਨ, ਉਹ ਵੀ ਵਾਪਸ ਲੈ ਲਏ ਗਏ। ਅਸੈਂਬਲੀ ਦੇ ਸਪੀਕਰ ਨੇ ਵੀ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲਾ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਦਾ ਮੁੱਦਾ ਉਠਾਇਆ।
ਦੂਜੇ ਪਾਸੇ, ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਸਰਕਾਰ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਸਮੱਸਿਆਵਾਂ 1947 ਤੋਂ ਜਾਰੀ ਹਨ ਅਤੇ ਰਾਤੋ-ਰਾਤ ਹੱਲ ਨਹੀਂ ਹੋ ਸਕਦੀਆਂ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਨੇ ਵਿਭਾਗ ਦੇ ਬਜਟ ’ਚ 300 ਫੀਸਦੀ ਵਾਧਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮਨੁੱਖੀ ਅਧਿਕਾਰ ਸੰਗਠਨਾਂ ਅਨੁਸਾਰ ਪਾਕਿਸਤਾਨ ’ਚ ਹਿੰਦੂ, ਸਿੱਖ ਅਤੇ ਈਸਾਈ ਭਾਈਚਾਰੇ ਅਕਸਰ ਵਿਤਕਰੇ ਅਤੇ ਅਸੁਰੱਖਿਆ ਦੇ ਮਾਹੌਲ ’ਚ ਰਹਿਣ ਲਈ ਮਜਬੂਰ ਹਨ।
ਇਹ ਵੀ ਪੜ੍ਹੋ- ਅਮਰੀਕਾ ਦਾ 51ਵਾਂ ਸੂਬਾ ਬਣ ਗਿਆ ਇਹ ਦੇਸ਼ ! ਟਰੰਪ ਨੇ ਨਕਸ਼ਾ ਜਾਰੀ ਕਰ ਪੂਰੀ ਦੁਨੀਆ 'ਚ ਪਾ'ਤਾ ਭੜਥੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
