ਸਾਬਕਾ ਫ਼ੌਜੀ ''ਤੇ ਜਾਨੋਂ ਮਾਰਨ ਦੀ ਨੀਅਤ ਨਾਲ ਚਲਾਈਆਂ ਗੋਲੀਆਂ, 3 ਪਛਾਤੇ ਤੇ 5 ਅਣਪਛਾਤਿਆਂ...

Monday, May 25, 2026 - 05:24 PM (IST)

ਸਾਬਕਾ ਫ਼ੌਜੀ ''ਤੇ ਜਾਨੋਂ ਮਾਰਨ ਦੀ ਨੀਅਤ ਨਾਲ ਚਲਾਈਆਂ ਗੋਲੀਆਂ, 3 ਪਛਾਤੇ ਤੇ 5 ਅਣਪਛਾਤਿਆਂ...

ਬਟਾਲਾ (ਸਾਹਿਲ): ਪਿੰਡ ਮਾਲੇਵਾਲ ਵਿਖੇ ਮੋਟਰ ’ਤੇ ਆਰਾਮ ਕਰ ਰਹੇ ਇਕ ਸਾਬਕਾ ਫ਼ੌਜੀ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣ ਵਾਲੇ ਵਿਅਕਤੀ ਸਮੇਤ 3 ਪਛਾਤੇ ਅਤੇ 5 ਅਣਪਛਾਤਿਆਂ ਖ਼ਿਲਾਫ਼ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਖੋਹੀ ਹੋਈ ਰਿਵਾਲਵਰ ਅਤੇ ਮੋਬਾਈਲ ਫ਼ੋਨ ਵੀ ਬਰਾਮਦ ਕਰ ਲਿਆ ਹੈ। ਇਸ ਸਬੰਧੀ ਪੁਲਸ ਚੌਕੀ ਮਾਲੇਵਾਲ ਦੇ ਇੰਚਾਰਜ ਏ. ਐੱਸ. ਆਈ. ਨੰਦ ਲਾਲ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਕੁਲਬੀਰ ਸਿੰਘ ਪੁੱਤਰ ਬਾਵਾ ਸਿੰਘ ਵਾਸੀ ਪਿੰਡ ਮਾਲੇਵਾਲ ਨੇ ਲਿਖਵਾਇਆ ਹੈ ਕਿ ਉਹ ਬੀਤੀ 23 ਮਈ ਨੂੰ ਦੁਪਹਿਰ 3 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੀ ਅਸਲਾ ਲਾਇਸੈਂਸੀ ਰਿਵਾਲਵਰ 32 ਬੋਰ ਸਮੇਤ 6 ਰੌਂਦ ਨਾਲ ਲੈ ਕੇ ਆਪਣੀ ਮੋਟਰ ’ਤੇ ਗਿਆ ਸੀ।

ਇਹ ਵੀ ਪੜ੍ਹੋ-ਪੰਜਾਬ ਰਾਜ ਚੋਣ ਕਮਿਸ਼ਨ ਦਾ ਐਲਾਨ, 4 ਨਗਰ ਕੌਂਸਲਾਂ 'ਚ 10 ਜੂਨ ਨੂੰ ਹੋਵੇਗੀ ਵੋਟਿੰਗ

ਬਿਆਨਕਰਤਾ ਮੁਤਾਬਕ ਉਹ ਮੰਜਾ ਬਾਹਰ ਕੱਢ ਕੇ ਆਪਣਾ ਲਾਇਸੈਂਸੀ ਰਿਵਾਲਵਰ ਕੋਲ ਰੱਖ ਕੇ ਆਰਾਮ ਕਰ ਰਿਹਾ ਸੀ ਕਿ ਅਚਾਨਕ ਤਿੰਨ ਮੋਟਰਸਾਈਕਲ ਆਏ, ਜਿਸ ’ਤੇ ਉਨ੍ਹਾਂ ਦੇ ਪਿੰਡ ਦਾ ਹੀ ਰਹਿਣ ਵਾਲਾ ਕੰਵਲਜੀਤ ਸਿੰਘ ਤੇ ਉਸ ਦਾ ਪਿਤਾ ਸ਼ਿੰਗਾਰਾ ਸਿੰਘ ਸਮੇਤ ਪ੍ਰਗਟ ਸਿੰਘ ਉਰਫ਼ ਲਾਡੀ ਵਾਸੀ ਛਿਛਰੇਵਾਲ ਅਤੇ 5 ਹੋਰ ਅਣਪਛਾਤੇ ਵਿਅਕਤੀ ਸਵਾਰ ਸਨ। ਇਸ ਦੌਰਾਨ ਕੰਵਲਜੀਤ ਸਿੰਘ ਨੇ ਉਸ ਦੀ ਲਾਇਸੈਂਸੀ ਰਿਵਾਲਵਰ ਸਿਰਹਾਣੇ ਹੇਠੋਂ ਕੱਢ ਲਈ, ਜਿਸ ’ਤੇ ਉਹ ਡਰਦਾ ਹੋਇਆ ਖੇਤਾਂ ਵੱਲ ਭੱਜ ਗਿਆ। ਮੁਲਜ਼ਮ ਕੰਵਲਜੀਤ ਸਿੰਘ ਨੇ ਉਸ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਸਿੱਧੇ ਚਾਰ ਫ਼ਾਇਰ ਕੀਤੇ, ਜਿਸ ’ਤੇ ਉਸ ਨੇ ਸਾਬਕਾ ਫ਼ੌਜੀ ਹੋਣ ਦੇ ਨਾਤੇ ਬੜੀ ਮੁਸ਼ਕਿਲ ਨਾਲ ਲੁਕ ਕੇ ਆਪਣਾ ਬਚਾਅ ਕੀਤਾ। ਜਾਂਦੇ ਸਮੇਂ ਉਕਤ ਵਿਅਕਤੀ ਉਸ ਦਾ 32 ਬੋਰ ਰਿਵਾਲਵਰ ਅਤੇ ਓਪੋ ਕੰਪਨੀ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- ਪੰਜਾਬ 'ਚ ਪਸ਼ੂ ਪਾਲਕਾਂ ਨੂੰ ਝਟਕਾ, ਦੁੱਧ ਉਤਪਾਦਨ ’ਚ ਆਈ ਵੱਡੀ ਕਮੀ

ਕੁਲਬੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਤੇ ਉਸ ਦੇ ਭਾਣਜੇ ਅਨਮੋਲ ਸਿੰਘ ਦਾ ਮੁਲਜ਼ਮ ਕੰਵਲਜੀਤ ਸਿੰਘ ਤੇ ਉਸ ਦੇ ਪਿਤਾ ਸ਼ਿੰਗਾਰਾ ਸਿੰਘ ਨਾਲ ਜ਼ਮੀਨੀ ਝਗੜਾ ਚਲਦਾ ਆ ਰਿਹਾ ਹੈ, ਜਿਸ ਕਾਰਨ ਇਹ ਵਿਅਕਤੀ ਉਸ ’ਤੇ ਝਗੜੇ ਵਾਲੀ ਜ਼ਮੀਨ ਛੱਡਣ ਦਾ ਲਗਾਤਾਰ ਦਬਾਅ ਪਾ ਰਹੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਹਾਈ ਅਲਰਟ, ਬੁਲਾਈ ਗਈ ਐਮਰਜੈਂਸੀ ਮੀਟਿੰਗ, ਜਾਣੋ ਕਾਰਨ

ਚੌਕੀ ਇੰਚਾਰਜ ਨੇ ਦੱਸਿਆ ਕਿ ਮਾਮਲੇ ਸਬੰਧੀ ਤੁਰੰਤ ਕਾਰਵਾਈ ਕਰਦਿਆਂ 3 ਪਛਾਤੇ ਅਤੇ 5 ਅਣਪਛਾਤਿਆਂ ਖ਼ਿਲਾਫ਼ ਬਣਦੀਆਂ ਧਾਰਾਵਾਂ ਤੇ ਅਸਲਾ ਐਕਟ ਤਹਿਤ ਥਾਣਾ ਡੇਰਾ ਬਾਬਾ ਨਾਨਕ ਵਿਖੇ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮੁਲਜ਼ਮ ਕੰਵਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸਦੇ ਕਬਜ਼ੇ ’ਚੋਂ ਖੋਹਿਆ ਹੋਇਆ 32 ਬੋਰ ਰਿਵਾਲਵਰ, 4 ਚੱਲੇ ਹੋਏ ਖੋਲ, 2 ਜਿਊਂਦੇ ਰੌਂਦ ਅਤੇ ਓਪੋ ਕੰਪਨੀ ਦਾ ਮੋਬਾਈਲ ਫ਼ੋਨ ਬਰਾਮਦ ਕਰ ਲਿਆ ਗਿਆ ਹੈ। ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਵੱਲੋਂ 26 ਮਈ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News