ਪਾਕਿ ’ਚ ''ਸੀਕ੍ਰੇਟ ਕਿਲਰ'' ਦਾ ਖੌਫ ! 5 ਸਾਲਾਂ ’ਚ 26 ਖਤਰਨਾਕ ਅੱਤਵਾਦੀਆਂ ਦਾ ਕੀਤਾ ਖਾਤਮਾ

Sunday, May 24, 2026 - 05:29 PM (IST)

ਪਾਕਿ ’ਚ ''ਸੀਕ੍ਰੇਟ ਕਿਲਰ'' ਦਾ ਖੌਫ ! 5 ਸਾਲਾਂ ’ਚ 26 ਖਤਰਨਾਕ ਅੱਤਵਾਦੀਆਂ ਦਾ ਕੀਤਾ ਖਾਤਮਾ

ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)– ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਹਮਜ਼ਾ ਬੁਰਹਾਨ ਨੂੰ ਪਾਕਿਸਤਾਨ ’ਚ ਉਸ ਦੇ ਦਫਤਰ ਵਿਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਬੁਰਹਾਨ ਦੀ ਹੱਤਿਆ ਤੋਂ ਬਾਅਦ ਪਾਕਿਸਤਾਨ ਵਿਚ ਇਕ ਵਾਰ ਫਿਰ ਇਕ ਗੁਪਤ ਕਾਤਲ ਦੀ ਚਰਚਾ ਜ਼ੋਰਾਂ ’ਤੇ ਹੈ। ਹੁਣ ਇੱਥੇ ਹੋਰ ਖਤਰਨਾਕ ਅੱਤਵਾਦੀਆਂ ਵਿਚ ਡਰ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਹੈ। 

ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਪ੍ਰਮੁੱਖ ਅੱਤਵਾਦੀ ਨੇਤਾਵਾਂ ਦੀਆਂ ਹੱਤਿਆਵਾਂ ਦੀ ਲੜੀ ਤੋਂ ਵੀ ਪ੍ਰੇਸ਼ਾਨ ਹੈ। ਪਿਛਲੇ 5 ਸਾਲਾਂ ਵਿਚ ਅਣਪਛਾਤੇ ਹਮਲਾਵਰਾਂ ਵੱਲੋਂ 26 ਖਤਰਨਾਕ ਅੱਤਵਾਦੀਆਂ ਦੀਆਂ ਹੱਤਿਆਵਾਂ ਪਿੱਛੇ ਕਿਸ ਦਾ ਹੱਥ ਹੈ, ਇਸ ਬਾਰੇ ਕਿਸੇ ਕੋਲ ਕੋਈ ਠੋਸ ਜਵਾਬ ਨਹੀਂ ਹੈ।

ਇਹ ਵੀ ਪੜ੍ਹੋ- ਧਰਤੀ 'ਤੇ ਆ ਗਏ Alien ! ਅਮਰੀਕੀ ਰੱਖਿਆ ਮੰਤਰਾਲੇ ਦੀ ਵੀਡੀਓ ਨੇ ਉਡਾ'ਤੇ ਸਭ ਦੇ ਹੋਸ਼

ਮਾਰੇ ਗਏ ਜ਼ਿਆਦਾਤਰ ਹਾਫਿਜ਼ ਸਈਦ ਦੇ ਨਜ਼ਦੀਕੀ ਸਾਥੀ ਸਨ। ਸਭ ਤੋਂ ਤਾਜ਼ਾ ਨਾਂ ਹਮਜ਼ਾ ਬੁਰਹਾਨ ਦਾ ਹੈ। ਇਸ ਸਾਲ ਅਪ੍ਰੈਲ ਵਿਚ ਹਾਫਿਜ਼ ਸਈਦ ਦੇ ਕਰੀਬੀ ਸਹਿਯੋਗੀ ਸ਼ੇਖ ਯੂਸਫ਼ ਅਫਰੀਦੀ ਦੀ ਲਾਂਡੀ ਕੋਟਲ ਵਿਚ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਸਿੰਧ ਸੂਬੇ ਵਿਚ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਕਮਾਂਡਰ ਸੈਫੁੱਲਾ ਖਾਲਿਦ ਨੂੰ ਮਈ 2025 ਵਿਚ ਮਾਰ ਦਿੱਤਾ ਗਿਆ ਸੀ।

ਹਮਜ਼ਾ ਬੁਰਹਾਨ ਦੇ ਜਨਾਜ਼ੇ ’ਚ ਨਜ਼ਰ ਆਏ ਖਤਰਨਾਕ ਅੱਤਵਾਦੀ
ਪਾਕਿਸਤਾਨ ਦੇ ਕਈ ਮੋਸਟ ਵਾਂਟੇਡ ਅੱਤਵਾਦੀ ਇਸਲਾਮਾਬਾਦ ਵਿਚ ਅਰਜੁਮੰਦ ਗੁਲਜ਼ਾਰ ਡਾਰ (ਹਮਜ਼ਾ ਬੁਰਹਾਨ) ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੁੰਦੇ ਦੇਖੇ ਗਏ, ਜਿਸ ਨਾਲ ਇਹ ਦੋਸ਼ ਮੁੜ ਲੱਗੇ ਹਨ ਕਿ ਪਾਕਿਸਤਾਨ ਦੁਨੀਆ ਭਰ ਵਿਚ ਲੋੜੀਂਦੇ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ।

ਅੰਤਿਮ ਸੰਸਕਾਰ ਦੌਰਾਨ ਸਈਦ ਸਲਾਹੁਦੀਨ ਅਤੇ ਅਲ ਬਦਰ ਮੁਖੀ ਬਖਤ ਜ਼ਮੀਨ ਖਾਨ ਨੂੰ ਭਾਰੀ ਹਥਿਆਰਬੰਦ ਸੁਰੱਖਿਆ ਨਾਲ ਘਿਰਿਆ ਹੋਇਆ ਦਿਖਾਇਆ ਗਿਆ। ਏ. ਕੇ. -47 ਰਾਈਫਲਾਂ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਲੈਸ ਅੱਤਵਾਦੀ ਇਕੱਠ ਦੀ ਰਾਖੀ ਕਰਦੇ ਦੇਖੇ ਗਏ।

ਇਹ ਵੀ ਪੜ੍ਹੋ- ਪੂਰੀ ਦੁਨੀਆ ਲਈ Good News ! ਹੁਣ ਨਹੀਂ ਹੋਵੇਗੀ ਜੰਗ, ਇਰਾਨ ਨੇ ਕਰ'ਤਾ ਵੱਡਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News