ਹੁਣ ਜਿਊਣਾ ਹੀ ਨਹੀਂ ਪਾਕਿਸਤਾਨ ''ਚ ਮਰਨਾ ਵੀ ਹੋਇਆ ''ਮਹਿੰਗਾ'' !

Saturday, May 16, 2026 - 04:42 PM (IST)

ਹੁਣ ਜਿਊਣਾ ਹੀ ਨਹੀਂ ਪਾਕਿਸਤਾਨ ''ਚ ਮਰਨਾ ਵੀ ਹੋਇਆ ''ਮਹਿੰਗਾ'' !

ਪਾਕਿਸਤਾਨ/ਗੁਰਦਾਸਪੁਰ (ਵਿਨੋਦ)- ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ’ਚ ਮਹਿੰਗਾਈ ਨੇ ਹੁਣ ਸ਼ਮਸ਼ਾਨਘਾਟਾਂ ਅਤੇ ਕਬਰਿਸਤਾਨਾਂ ਨੂੰ ਵੀ ਵਪਾਰਕ ਬਾਜ਼ਾਰਾਂ ’ਚ ਬਦਲ ਦਿੱਤਾ ਹੈ। ਰਾਵਲਪਿੰਡੀ ਵਰਗੇ ਵੱਡੇ ਸ਼ਹਿਰਾਂ ਵਿਚ ਕਿਸੇ ਅਜ਼ੀਜ਼ ਦੀ ਮੌਤ ਹੋਣ ’ਤੇ ਕਬਰ ਪੁੱਟਣ, ਕਫ਼ਨ ਖਰੀਦਣ ਅਤੇ ਕਬਰ ਪੱਕੀ ਕਰਵਾਉਣ ਤੱਕ ਦਾ ਕੁੱਲ ਖਰਚਾ ਹੁਣ 1,00,000 ਪਾਕਿਸਤਾਨੀ ਰੁਪਏ ਨੇੜੇ ਪਹੁੰਚ ਚੁੱਕਾ ਹੈ। ਇਸ ਭਾਰੀ ਖਰਚੇ ਕਾਰਨ ਗਰੀਬ ਅਤੇ ਮੱਧ ਵਰਗੀ ਪਰਿਵਾਰ ਆਪਣੇ ਪਰਿਵਾਰਕ ਮੈਂਬਰਾਂ ਦੇ ਅੰਤਿਮ ਸੰਸਕਾਰ ਲਈ ਵੀ ਵੱਡੇ ਕਰਜ਼ੇ ਲੈਣ ਲਈ ਮਜਬੂਰ ਹਨ।

ਪਾਕਿਸਤਾਨ ਵਿਚ ਦਹਾਕਿਆਂ ਪੁਰਾਣੀ ਰਵਾਇਤ ਸੀ ਕਿ ਕਿਸੇ ਦੀ ਮੌਤ ਹੋਣ ’ਤੇ ਸਥਾਨਕ ਲੋਕ ਅਤੇ ਵਾਲੰਟੀਅਰ ਮੁਫ਼ਤ ਵਿੱਚ ਕਬਰਾਂ ਪੁੱਟਣ ਦੀ ਸੇਵਾ ਕਰਦੇ ਸਨ ਪਰ ਵਧਦੀ ਆਰਥਿਕ ਤੰਗੀ ਕਾਰਨ ਹੁਣ ਇਹ ਸਮਾਜ ਸੇਵਾ ਖ਼ਤਮ ਹੋ ਗਈ ਹੈ ਅਤੇ ਹਰ ਰਸਮ ਲਈ ਮੋਟੀ ਫੀਸ ਵਸੂਲੀ ਜਾ ਰਹੀ ਹੈ।

ਮੁੱਖ ਕਬਰਿਸਤਾਨਾਂ ਦੇ ਬਾਹਰ ‘ਜਗ੍ਹਾ ਉਪਲਬਧ ਨਹੀਂ’ ਦੇ ਬੋਰਡ ਲਟਕ ਰਹੇ ਹਨ। ਅੱਜ ਦੇ ਸਮੇਂ ਵਿਚ ਕਬਰ ਖੋਦਣ, ਸਾਈਟ ਫੀਸ ਅਤੇ ਇੱਟਾਂ ਦੀ ਤਿਆਰੀ ਦੀ ਲਾਗਤ ਹੀ 40,000 ਤੋਂ 45,000 ਰੁਪਏ ਤੱਕ ਪਹੁੰਚ ਗਈ ਹੈ, ਜਦਕਿ ਮ੍ਰਿਤਕ ਦੇਹ ਨੂੰ ਇਸ਼ਨਾਨ ਕਰਵਾਉਣ ਦਾ ਖਰਚਾ ਵੱਖਰਾ ਹੈ। ਮੌਜੂਦਾ ਹਾਲਾਤ ਨੇ ਆਮ ਪਾਕਿਸਤਾਨੀ ਨਾਗਰਿਕ ਲਈ ਨਾ ਸਿਰਫ਼ ਜ਼ਿੰਦਾ ਰਹਿਣਾ ਸਗੋਂ ਸਨਮਾਨ ਨਾਲ ਮਰਨਾ ਵੀ ਇਕ ‘ਲਗਜ਼ਰੀ’ ਬਣਾ ਦਿੱਤਾ ਹੈ, ਜੋ ਦੇਸ਼ ਦੇ ਸਮਾਜਿਕ ਢਾਂਚੇ ਲਈ ਇਕ ਗੰਭੀਰ ਮਨੁੱਖੀ ਸੰਕਟ ਹੈ।

ਇਹ ਵੀ ਪੜ੍ਹੋ- ''ਪਾਕਿਸਤਾਨ ਸੋਚ ਲਵੇ ਕਿ ਨਕਸ਼ੇ ਦਾ ਹਿੱਸਾ ਬਣਨਾ ਜਾਂ ਇਤਿਹਾਸ ਦਾ..!'' ਭਾਰਤੀ ਫੌਜ ਮੁਖੀ ਨੇ ਦੇ'ਤੀ Last Warning

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News