ਰਈਆ ਤੋਂ ਵੱਡੀ ਖ਼ਬਰ, ਭਾਣਜੇ ਨੇ ਕਿਰਚ ਮਾਰ ਕੇ ਕੀਤਾ ਮਾਸੜ ਦਾ ਕਤਲ
Sunday, Dec 04, 2022 - 05:50 PM (IST)
ਬਿਆਸ (ਰੋਹਿਤ ਅਰੋੜਾ)- ਪੰਜਾਬ ’ਚ ਜਦੋਂ ਤੋਂ ਆਮ ਆਦਮੀ ਦੀ ਸਰਕਾਰ ਬਣੀ ਹੈ। ਉਦੋਂ ਤੋਂ ਹੀ ਪੂਰੇ ਪੰਜਾਬ ’ਚ ਅਣਸੁਖਾਵੀਆਂ ਘਟਨਾਵਾਂ ਦਾ ਦੌਰ ਲਗਾਤਾਰ ਵਧਦਾ ਜਾ ਰਿਹਾ ਹੈ। ਕਦੇ ਪੁਲਸ ਦੀ ਮੌਜੂਦਗੀ ’ਚ ਕਤਲ ਹੋ ਜਾਂਦੇ ਹਨ ਅਤੇ ਕਦੇ ਸ਼ਰੇਆਮ ਲੁੱਟਾਂ-ਖੋਹਾਂ ਕਰਨ ਵਾਲੇ ਆਪਣੇ ਕੰਮ ਨੂੰ ਅੰਜ਼ਾਮ ਦੇ ਕੇ ਰਾਹੇ ਪੈ ਜਾਂਦੇ ਹਨ। ਰਈਆ ਦੀ ਘੁੱਗ ਵਸਦੀ ਅਬਾਦੀ ਫ਼ੇਰੂਮਾਨ ਰੋਡ ਉਪਰ ਮਿਲਨ ਪੈਲੇਸ ਦੇ ਨਾਲ ਵਾਲੀ ਗਲੀ ’ਚ ਅੱਜ ਸਵੇਰੇ ਇਕ ਵਿਅਕਤੀ ਵੱਲੋਂ ਆਪਣੇ ਰਿਸ਼ਤੇਦਾਰ ਦਾ ਕਿਰਚਾਂ ਨਾਲ ਹਮਲਾ ਕਰਕੇ ਕਤਲ ਕਰਨ ਦਾ ਦੁਖਦ ਸਮਾਚਾਰ ਸਾਹਮਣੇ ਆ ਰਿਹਾ ਹੈ।
ਇਹ ਵੀ ਪੜ੍ਹੋ- ਰਜਿਸਟ੍ਰੇਸ਼ਨ ਦੇ ਨਿਯਮਾਂ ਨੇ ਮੁਸੀਬਤ ’ਚ ਪਾਏ ਈ-ਰਿਕਸ਼ਿਆਂ ਦੇ ਚਾਲਕ, ਟਰਾਂਸਪੋਰਟ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ
ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਨਰਿੰਦਰ ਸਿੰਘ ਨੇ ਅੱਜ ਸਵੇਰੇ ਜਦੋਂ ਆਪਣੇ ਘਰ ਦਾ ਦਰਵਾਜ਼ਾ ਖੋਲਿਆ ਤਾਂ ਅੱਗੇ ਖੜ੍ਹੇ ਉਸਦੀ ਸਾਲੀ ਦੇ ਪੁੱਤਰ ਨੇ ਉਸ ਉੱਪਰ ਕਿਰਚ ਨਾਲ ਲਗਾਤਾਰ ਪੰਜ ਵਾਰ ਕਰ ਦਿੱਤੇ। ਮੁਹੱਲਾ ਵਾਸੀਆਂ ਵੱਲੋਂ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਇਕ ਦਰਖ਼ਤ ਨਾਲ ਬੰਨ ਦਿੱਤਾ ਗਿਆ। ਗੰਭੀਰ ਰੂਪ 'ਚ ਜ਼ਖ਼ਮੀ ਨਰਿੰਦਰ ਸਿੰਘ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ, ਜਿੱਥੇ ਕਿ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ। ਦੂਜੇ ਪਾਸੇ ਦੋਸ਼ੀ ਜਿਸ ਨੂੰ ਦਰਖ਼ਤ ਨਾਲ ਬੰਨਿਆ ਗਿਆ ਸੀ, ਉਹ ਦੌੜਨ ਵਿਚ ਕਾਮਯਾਬ ਹੋ ਗਿਆ।
ਇਹ ਵੀ ਪੜ੍ਹੋ- ਪੁਲਸ ’ਤੇ ਫਾਇਰਿੰਗ ਕਰ ਕੇ ਭੱਜੇ ਗੈਂਗਸਟਰ ਗ੍ਰਿਫ਼ਤਾਰ, ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਲੈ ਕੇ ਕੀਤੀ ਜਾ ਰਹੀ ਜਾਂਚ
ਦੋਸ਼ੀ ਦੀ ਪਹਿਚਾਣ ਗੁਰਬਿੰਦਰ ਸਿੰਘ ਗੋਪੀ ਪਿੰਡ ਗਗੜਭਾਣਾ ਦੇ ਰੂਪ ’ਚ ਹੋਈ ਹੈ। ਜੋ ਉਹ ਮ੍ਰਿਤਕ ਦੀ ਸਕੀ ਸਾਲੀ ਦਾ ਪੁੱਤਰ ਹੈ ਅਤੇ ਨਸ਼ੇ ਦਾ ਪੱਕਾ ਆਦੀ ਹੈ। ਨਰਿੰਦਰ ਸਿੰਘ ਉਸਨੂੰ ਨਸ਼ਾ ਕਰਨ ਤੋਂ ਰੋਕਦਾ ਸੀ ਅਤੇ ਵਾਰ-ਵਾਰ ਸਮਝਾਉਂਦਾ ਸੀ, ਜਿਸ ਕਾਰਨ ਦੋਸ਼ੀ ਨੇ ਉਦੇ ਘਰ ਆ ਕੇ ਕਿਰਚਾਂ ਮਾਰ ਕੇ ਕਤਲ ਦਿੱਤਾ। ਡੀ.ਐੱਸ.ਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਾਰੀ ਜਾਣਕਾਰੀ ਇਕੱਠੀ ਕੀਤੀ। ਥਾਣਾ ਬਿਆਸ ਦੀ ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।