ਗੁਰਦਾਸਪੁਰ ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ’ਤੇ ਚੱਲਿਆ ਨਗਰ ਕੌਂਸਲ ਦਾ ‘ਪੀਲਾ ਪੰਜਾ’, ਜ਼ਬਤ ਕੀਤਾ ਸਾਮਾਨ
Friday, Dec 22, 2023 - 03:08 PM (IST)
ਗੁਰਦਾਸਪੁਰ (ਹਰਮਨ, ਵਿਨੋਦ)- ਗੁਰਦਾਸਪੁਰ ਸ਼ਹਿਰ ਅੰਦਰ ਨਾਜਾਇਜ਼ ਕਬਜ਼ੇ ਹਟਾਉਣ ਲਈ ਹਰਕਤ ਵਿਚ ਆਈ ਨਗਰ ਕੌਂਸਲ ਨੇ ਸਵੇਰੇ ਤੜਕਸਾਰ ਕਾਹਨੂੰਵਾਨ ਰੋਡ ’ਤੇ ਐਕਸ਼ਨ ਕੀਤਾ ਹੈ। ਇਸ ਤਹਿਤ ਨਗਰ ਕੌਂਸਲ ਦੀ ਜੇ. ਸੀ. ਬੇ. ਦੇ ਪੀਲੇ ਪੰਜੇ ਨੇ ਦਰਜਨ ਦੇ ਕਰੀਬ ਦੁਕਾਨਾਂ ਦੇ ਬਾਹਰ ਕੀਤੇ ਨਾਜਾਇਜ਼ ਕਬਜ਼ੇ ਹਟਾਏ ਅਤੇ ਨਾਲ ਹੀ ਦੁਕਾਨਦਾਰਾਂ ਤੇ ਹੋਰ ਅਦਾਰਿਆਂ ਵੱਲੋਂ ਦੁਕਾਨਾਂ ਦੇ ਬਾਹਰ ਸੜਕ ਦੀ ਜਗ੍ਹਾ ਵਿਚ ਪੱਕੇ ਤੌਰ ’ਤੇ ਲਗਾਏ ਬੋਰਡ ਵੀ ਤੋੜ ਦਿੱਤੇ। ਨਗਰ ਕੌਂਸਲ ਦੇ ਮੁਲਾਜ਼ਮ ਕਰੀਬ 4.30 ਵਜੇ ਜੇ. ਸੀ. ਬੀ. ਅਤੇ ਟਰੈਕਟਰ ਟਰਾਲੀਆਂ ਲੈ ਕੇ ਕਾਹਨੂੰਵਾਨ ਚੌਕ ਪਹੁੰਚੇ, ਜਿਥੋਂ ਕਾਹਨੂੰਵਾਨ ਰੋਡ ਵਾਲੀ ਸਾਈਡ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ।
ਇਹ ਵੀ ਪੜ੍ਹੋ- ਮਹਿੰਦੀ ਦਾ ਰੰਗ ਅਜੇ ਫਿੱਕਾ ਵੀ ਨਹੀਂ ਹੋਇਆ ਨਵ-ਵਿਆਹੁਤਾ ਨੇ ਚੁੱਕਿਆ ਖੌਫ਼ਨਾਕ ਕਦਮ, ਭਰਾ ਨੇ ਦੱਸੀ ਇਹ ਗੱਲ
ਅਧਿਕਾਰੀਆਂ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਕਈ ਵਾਰ ਅਪੀਲ ਕੀਤੀ ਗਈ ਹੈ ਕਿ ਨਾਜਾਇਜ਼ ਕਬਜ਼ੇ ਨਾ ਕੀਤੇ ਜਾਣ ਅਤੇ ਨਾ ਹੀ ਸੜਕ ਅਤੇ ਸਰਕਾਰੀ ਜਗ੍ਹਾ ਵਿਚ ਕੋਈ ਸਾਮਾਨ ਰੱਖਿਆ ਜਾਵੇ ਪਰ ਇਸ ਦੇ ਬਾਵਜੂਦ ਦੁਕਾਨਦਾਰਾਂ ਨੇ ਨਾ ਸਿਰਫ਼ ਨਾਜਾਇਜ਼ ਕਬਜ਼ੇ ਕੀਤੇ ਹਨ, ਸਗੋਂ ਸੜਕ ਦੀ ਜਗ੍ਹ ਵਿਚ ਪੱਕੇ ਤੌਰ ’ਤੇ ਵੱਡੇ-ਵੱਡੇ ਐਂਗਲ ਲਗਾ ਕੇ ਹੋਰਡਿੰਗ ਅਤੇ ਫਲੈਕਸ ਬੋਰਡ ਫਿੱਟ ਕੀਤੇ ਹੋਏ ਹਨ। ਇਨ੍ਹਾਂ ਕਬਜ਼ਿਆਂ ਕਾਰਨ ਵਾਹਨਾਂ ਦੀ ਪਾਰਕਿੰਗ ਸੜਕਾਂ ਵਿਚ ਪਹੁੰਚ ਜਾਂਦੀ ਹੈ ਅਤੇ ਅਕਸਰ ਹੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ।
ਇਹ ਵੀ ਪੜ੍ਹੋ- ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ
ਇਸ ਕਾਰਨ ਉਨ੍ਹਾਂ ਨੇ ਸਵੇਰੇ ਤੜਕਸਾਰ ਹੀ ਕਾਰਵਾਈ ਕੀਤੀ ਹੈ ਅਤੇ ਸੜਕ ਦੀ ਹੱਦ ਵਿਚ ਲਗਾਏ ਬੋਰਡ ਤੋੜ ਦਿੱਤੇ ਹਨ ਅਤੇ ਸਾਮਾਨ ਨੂੰ ਜ਼ਬਤ ਕਰ ਲਿਆ ਹੈ। ਇਹ ਕਾਰਵਾਈ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਵੀ ਜਾਰੀ ਰਹੇਗੀ ਅਤੇ ਹਰ ਤਰ੍ਹਾਂ ਦੇ ਪੱਖਪਾਤ ਦੇ ਬਗੈਰ ਨਾਜਾਇਜ਼ ਕਬਜ਼ੇ ਹਟਾਏ ਜਾਣਗੇ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਹੀ ਨਾਜਾਇਜ਼ ਕਬਜ਼ੇ ਹਟਾ ਲੈਣ ਅਤੇ ਕਿਸੇ ਵੀ ਸਰਕਾਰੀ ਜਗ੍ਹਾ ਅਤੇ ਸੜਕ ਵਿਚ ਨਾ ਤਾਂ ਕੋਈ ਸਾਮਾਨ ਰੱਖਣ ਅਤੇ ਨਾ ਹੀ ਕੋਈ ਬੋਰਡ ਲਗਾਉਣ। ਅਧਿਕਾਰੀਆਂ ਨੇ ਕਿਹਾ ਕਿ ਅੰਦਰੂਨੀ ਬਾਜ਼ਾਰ ਵਿਚ ਵੀ ਨਾਲੀਆਂ ਉਪਰ ਥੜ੍ਹੇ ਬਣਾਉਣ ਵਾਲੇ ਜਿਹੜੇ ਦੁਕਾਨਦਾਰਾਂ ਨੂੰ ਨੋਟਿਸ ਦਿੱਤੇ ਸਨ, ਉਨ੍ਹਾਂ ਦਾ ਸਮਾਂ ਵੀ ਪੂਰਾ ਹੋ ਗਿਆ ਹੈ ਅਤੇ ਜਿਹੜੇ ਦੁਕਾਨਦਾਰਾਂ ਨੇ ਅਜੇ ਤੱਕ ਕਬਜ਼ੇ ਨਹੀਂ ਹਟਾਏ, ਉਨ੍ਹਾਂ ਨੂੰ ਵੀ ਤੋੜਿਆ ਜਾਵੇਗਾ।
ਇਹ ਵੀ ਪੜ੍ਹੋ- ਪਾਕਿ ਦੇ ਗੁ. ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ ਪੰਜ ਮੰਜ਼ਿਲਾ ‘ਦਰਸ਼ਨ ਰਿਜ਼ਾਰਟ’, ਮਿਲਣਗੀਆਂ ਇਹ ਸਹੂਲਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8