ਚੋਣਾਂ ਦੌਰਾਨ EVM ਮਸ਼ੀਨ ਤੋੜੇ ਜਾਣ ''ਤੇ ਕੈਬਨਿਟ ਮੰਤਰੀ ਦਾ ਵੱਡਾ ਬਿਆਨ
Sunday, Dec 22, 2024 - 04:34 PM (IST)
ਖੰਨਾ (ਬਿਪਨ): ਬੀਤੇ ਦਿਨੀਂ ਨਗਰ ਕੌਂਸਲ ਖੰਨਾ ਦੇ ਵਾਰਡ ਨੰਬਰ 2 ਦੀ ਚੋਣ ਦੌਰਾਨ ਵੋਟਾਂ ਦੀ ਗਿਣਤੀ ਮੌਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ। ਇਸ 'ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸੌਂਦ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - Breaking News: ਪੰਜਾਬ 'ਚ ਰੱਦ ਹੋਈ ਮਿਊਂਸਿਪਲ ਚੋਣ, ਕੱਲ੍ਹ ਦੁਬਾਰਾ ਹੋਵੇਗੀ ਵੋਟਿੰਗ
ਕੈਬਨਿਟ ਮੰਤਰੀ ਨੇ ਕਿਹਾ ਕਿ ਚੋਣਾਂ ਵਿਚ ਜਿੱਤ-ਹਾਰ ਬਣੀ ਹੋਈ ਹੈ। ਖੰਨਾ ਦੇ ਵਾਰਡ ਨੰਬਰ 2 ਵਿਚ ਜੋ ਵੀ ਕੱਲ੍ਹ ਹੋਇਆ, ਨਿੰਦਣਯੋਗ ਘਟਨਾ ਹੈ। ਇਸ ਲਈ ਜਿਹੜਾ ਵੀ ਜਿੰਮੇਵਾਰ ਹੋਵੇ, ਉਸ ਨੂੰ ਸਖ਼ਤ ਸਜ਼ਾ ਮਿਲਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ। ਚਾਹੇ ਕੋਈ ਕਿਸੇ ਪਾਰਟੀ ਦੀ ਸੋਚ ਨਾਲ ਸਹਿਮਤੀ ਰੱਖਦਾ ਹੋਵੇ ਜਾਂ ਨਾਂ ਪਰ ਕਿਸੇ ਨੂੰ ਵੀ ਬਿਨਾਂ ਸਬੂਤ ਬਦਨਾਮ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਤੇ ਇਸ ਦੀ ਜਾਂਚ ਹੋਣ ਦੇਣੀ ਚਾਹੀਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 27 ਦਸੰਬਰ ਨੂੰ ਲੈ ਕੇ ਹੋ ਗਈ ਭਵਿੱਖਬਾਣੀ, ਪੜ੍ਹੋ ਪੂਰੀ ਖ਼ਬਰ
ਜ਼ਿਕਰਯੋਗ ਹੈ ਕਿ ਪੋਲਿੰਗ ਸਟੇਸ਼ਨ ’ਤੇ ਤਿੰਨ ਬੂਥਾਂ ਦੀ ਗਿਣਤੀ ਦਾ ਕੰਮ ਵਧੀਆਂ ਢੰਗ ਨਾਲ ਨੇਪਰੇ ਚੜ੍ਹ ਗਿਆ ਸੀ, ਪਰ ਜਦੋਂ ਚੌਥੇ ਬੂਥ ਦੀਆਂ ਵੋਟਾਂ ਦੀ ਗਿਣਤੀ ਹੋਣ ਲੱਗੀ ਤਾਂ ਇਕ ਉਮੀਦਵਾਰ ਦੇ ਸਮਰਥਕਾਂ ਵੱਲੋਂ ਮਸ਼ੀਨ ਖੁੱਲ੍ਹਣ ਤੋਂ ਪਹਿਲਾਂ ਹੀ ਤੋੜ ਦਿੱਤੀ ਗਈ। ਇਸ ਨਾਲ ਵੱਡਾ ਹੰਗਾਮਾ ਹੋ ਗਿਆ। ਇਸ ਕਾਰਨ ਚੋਣ ਨਤੀਜੇ ਦਾ ਐਲਾਨ ਨਹੀਂ ਹੋਇਆ ਤੇ ਸਾਰੀ ਰਾਤ ਲੋਕ ਨਤੀਦੇ ਦੀ ਉਡੀਕ ਵਿਚ ਬੈਠੇ ਰਹੇ। ਇਸ ਘਟਨਾ 'ਤੇ ਅੱਜ ਵੀ ਹੰਗਾਮਾ ਹੁੰਦਾ ਰਿਹਾ। ਇਸ ਮਗਰੋਂ ਚੋਣ ਕਮਿਸ਼ਨ ਨੇ ਉਕਤ ਬੂਥ 'ਤੇ ਪੋਲਿੰਗ ਦੁਬਾਰਾ ਕਰਵਾਉਣ ਦਾ ਐਲਾਨ ਕੀਤਾ ਹੈ, ਜਿਸ ਲਈ ਕੱਲ੍ਹ ਮੁੜ ਤੋਂ ਵੋਟਿੰਗ ਹੋਣ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8