ਜਲੰਧਰ ਸ਼ਹਿਰ ''ਚ ਆਉਣ ਵਾਲੇ ਸਾਵਧਾਨ, ਪਹਿਲਾਂ ਪੜ੍ਹ ਲਵੋ ਇਹ ਖ਼ਬਰ
Tuesday, Dec 31, 2024 - 04:18 PM (IST)
ਜਲੰਧਰ (ਵਰੁਣ) : ਜਲੰਧਰ ਸ਼ਹਿਰ ਵਿਚ ਆਉਣ ਵਾਲਿਆਂ ਲਈ ਅਹਿਮ ਖ਼ਬਰ ਹੈ ਕਿਉਂਕਿ ਸ਼ਹਿਰ ਦੇ ਲਗਭਗ ਸਾਰੇ ਪੁਆਇੰਟਾਂ 'ਤੇ ਵੱਡਾ ਜਾਮ ਲੱਗਾ ਹੈ। ਸ਼ਹਿਰ ਦੇ ਅੰਦਰੂਨੀ ਅਤੇ ਮਸ਼ਹੂਰ ਚੌਂਕ ਬੀ. ਐੱਮ. ਸੀ. ਤੋਂ ਲੈ ਕੇ ਨਾਮਦੇਵ ਚੌਂਕ, ਗੁਰੂ ਨਾਨਕ ਮਿਸ਼ਨ ਚੌਂਕ, ਨਕੋਦਰ ਚੌਂਕ, ਸਕਾਏਲਾਰਕ ਚੌਂਕ 'ਤੇ ਜਾਮ ਲੱਗਾ ਹੋਇਆ ਹੈ। ਆਲਮ ਇਹ ਹੈ ਕਿ ਜਾਮ ਵਿਚ ਸੈਂਕੜੇ ਵਾਹਨ ਫਸੇ ਹੋਣ ਕਾਰਣ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਸਰਦੀਆਂ ਦੀਆਂ ਛੁੱਟੀਆਂ ਵਿਚਾਲੇ ਵਿਦਿਆਰਥੀਆਂ ਲਈ ਇਕ ਹੋਰ ਵੱਡਾ ਐਲਾਨ
ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੀਆਂ ਸਿਗਨਲ ਲਾਈਟਾਂ ਬੰਦ ਹੋਣ ਕਾਰਣ ਇਹ ਪ੍ਰੇਸ਼ਾਨੀ ਖੜ੍ਹੀ ਹੋਈ ਹੈ। ਇਸ ਤੋਂ ਇਲਾਵਾ ਨਵਾਂ ਸਾਲ ਹੋਣ ਕਰਕੇ ਵੀ ਸ਼ਹਿਰ ਵਿਚ ਆਮਦ ਵਧੀ ਹੈ, ਜਿਸ ਕਾਰਣ ਟ੍ਰੈਫਿਕ ਡਾਵਾਂ ਡੋਲ ਹੋ ਗਈ ਹੈ। ਮਹਾਨਗਰ ਵਿਚ ਇੰਨੇ ਵੱਡੇ ਪੱਧਰ 'ਤੇ ਟਰੈਫਿਕ ਜਾਮ ਹੋਣ ਕਾਰਣ ਜਿੱਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਟਰੈਫਿਕ ਪੁਲਸ ਦੇ ਪ੍ਰਬੰਧ ਵੀ ਫੇਲ੍ਹ ਸਾਬਤ ਹੋਏ ਹਨ। ਫਿਲਹਾਲ ਟਰੈਫਿਕ ਪੁਲਸ ਵਲੋਂ ਜਾਮ ਖੁਲ੍ਹਵਾਉਣ ਲਈ ਯਤਨ ਕੀਤੇ ਜਾ ਰਹੇ ਹਨ। ਖ਼ਬਰ ਲਿਖੇ ਜਾਣ ਤਕ ਜਲੰਧਰ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਭਾਰੀ ਜਾਮ ਲੱਗਾ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬੀਓ ਹੋ ਜਾਓ ਸਾਵਧਾਨ, ਕੜਾਕੇ ਦੀ ਠੰਡ ਵਿਚਾਲੇ ਮੌਸਮ ਵਿਭਾਗ ਦਾ ਵੱਡਾ ਅਲਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e