ਸ਼ਾਹਕੋਟ ਨਗਰ ਪੰਚਾਇਤ ਦੇ ਨਤੀਜੇ ਦਾ ਐਲਾਨ, 13 ''ਚੋਂ ਕਾਂਗਰਸ ਨੇ ਜਿੱਤੀਆਂ 09 ਸੀਟਾਂ
Saturday, Dec 21, 2024 - 06:46 PM (IST)

ਜਲੰਧਰ- ਜਲੰਧਰ ਦੇ ਸ਼ਾਹਕੋਟ ਨਗਰ ਪੰਚਾਇਤ 13 ਵਾਡਰਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਸ਼ਾਹਕੋਟ 'ਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਸ਼ਾਹਕੋਟ ਦੇ 13 ਵਾਰਡਾਂ 'ਚ ਅੱਜ ਹੋਈਆਂ ਨਗਰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਕਾਂਗਰਸ ਨੂੰ 09 ਅਤੇ 'ਆਪ' ਨੂੰ 04 ਸੀਟਾਂ ਮਿਲੀਆਂ ਹਨ। ਜਦਕਿ ਸ਼ਹਿਰ ਅੰਦਰ ਭਾਜਪਾ ਅਤੇ ਅਕਾਲੀ ਦਲ ਦੇ ਉਮੀਦਵਾਰ ਆਪਣਾ ਖਾਤਾ ਵੀ ਨਹੀਂ ਖੋਲ ਪਾਏ।
ਜਾਣਕਾਰੀ ਮੁਤਾਬਕ ਵਾਰਡ ਨੰਬਰ 1 ਤੋਂ ਕਾਂਗਰਸ ਪਾਰਟੀ ਦੀ ਵੰਦਨਾ ਮਿੱਤਲ, ਵਾਰਡ ਨੰਬਰ 2 ਤੋਂ ਆਪ ਦੀ ਗਗਨਦੀਪ ਜੋੜਾ, ਵਾਰਡ ਨੰਬਰ 3 ਤੋਂ ਕਾਂਗਰਸ ਦੀ ਕਰੁਣਾ ਜਿੰਦਲ, ਵਾਰਡ ਨੰਬਰ 4 ਤੋਂ ਨਗਰ ਪੰਚਾਇਤ ਦੇ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਦੇ ਉਮੀਦਵਾਰ ਸਤੀਸ਼ ਰਿਹਾਨ ਜੇਤੂ ਰਹੇ। ਇਸੇ ਤਰ੍ਹਾਂ ਵਾਰਡ ਨੰਬਰ 5 ਕਾਂਗਰਸ ਦੀ ਸਵੀਨਾ, ਵਾਰਡ ਨੰਬਰ 6 ਤੋਂ 'ਆਪ' ਦੇ ਪਰਵੀਨ ਗਰੋਵਰ (ਬੌਬੀ), ਵਾਰਡ ਨੰਬਰ 7 ਤੋਂ ਕਾਂਗਰਸ ਦੇ ਪਰਮਜੀਤ ਕੌਰ ਬਜਾਜ, ਵਾਰਡ ਨੰਬਰ 8 ਤੋਂ 'ਆਪ' ਦੀ ਰਾਖੀ, ਵਾਰਡ ਨੰਬਰ10 ਤੋਂ ਕਾਂਗਰਸ ਦੀ ਕੁਲਜੀਤ ਰਾਣੀ, ਵਾਰਡ ਨੰਬਰ 11 ਤੋਂ ਕਾਂਗਰਸ ਰੁਚੀ ਅਗਰਵਾਲ, ਵਾਰਡ ਨੰਬਰ 12 ਤੋਂ ਕਾਂਗਰਸ ਦੇ ਹੀ ਗੁਲਜਾਰ ਥਿੰਦ ਅਤੇ ਵਾਰਡ ਨੰਬਰ 13 ਤੋਂ 'ਆਪ' ਦੇ ਬੂਟਾ ਕਲਸੀ ਜੇਤੂ ਰਹੇ ਹਨ।