ਭਲਕੇ ਨਗਰ ਨਿਗਮ ਦੀ ਮੀਟਿੰਗ ਬੁਲਾਉਣ ਦੀ ਸੀ ਯੋਜਨਾ ਪਰ ਅਜੇ ਤਕ ਮੇਅਰ ਦਾ ਨਾਂ ਨਹੀਂ ਹੋਇਆ ਫਾਈਨਲ
Wednesday, Dec 25, 2024 - 11:01 AM (IST)
ਜਲੰਧਰ (ਖੁਰਾਣਾ)–21 ਦਸੰਬਰ ਨੂੰ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਲਈ ਵੋਟਾਂ ਪਈਆਂ ਅਤੇ ਉਸੇ ਸ਼ਾਮ ਸਾਰੇ ਨਤੀਜੇ ਐਲਾਨ ਵੀ ਦਿੱਤੇ ਗਏ। ਨਤੀਜਿਆਂ ਦੇ ਮੁਤਾਬਕ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ 38 ਸੀਟਾਂ ’ਤੇ ਜਿੱਤ ਪ੍ਰਾਪਤ ਹੋਈ, ਜਦਕਿ ਕੌਂਸਲਰ ਹਾਊਸ ਵਿਚ ਬਹੁਮਤ ਦਾ ਅੰਕੜਾ 43 ਬਣਦਾ ਹੈ, ਜਿਸ ਦੇ ਲਈ ਸੱਤਾ ਧਿਰ ਨੂੰ 5 ਕੌਂਸਲਰਾਂ ਦੀ ਲੋੜ ਸੀ।
ਅਜਿਹੀ ਹਾਲਤ ਵਿਚ ਵਿਸ਼ੇਸ਼ ਮੁਹਿੰਮ ਚਲਾ ਕੇ ਦੂਜੀਆਂ ਪਾਰਟੀਆਂ ਦੀ ਟਿਕਟ ’ਤੇ ਜਿੱਤੇ ਅਤੇ ਆਜ਼ਾਦ ਚੁਣੇ ਗਏ 6 ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ, ਜਿਸ ਤੋਂ ਬਾਅਦ ‘ਆਪ’ ਬਹੁਮਤ ਦਾ ਅੰਕੜਾ ਪਾਰ ਕਰ ਸਕੀ। ਪਿਛਲੇ 1-2 ਦਿਨਾਂ ਤੋਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਸਨ ਕਿ 26 ਦਸੰਬਰ ਨੂੰ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ ਬੁਲਾ ਕੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇ ਅਤੇ ਇਸ ਬਾਬਤ ਚੋਣ ਮੁਕੰਮਲ ਕਰਵਾ ਲਈ ਜਾਵੇ ਪਰ ਫਿਲਹਾਲ ਇਹ ਯੋਜਨਾ ਸਫਲ ਹੁੰਦੀ ਨਹੀਂ ਦਿਸ ਰਹੀ। ਮੰਨਿਆ ਜਾ ਰਿਹਾ ਹੈ ਕਿ ਅਜੇ ਜਲੰਧਰ ਦੇ ਨਵੇਂ ਮੇਅਰ ਦਾ ਨਾਂ ਪਾਰਟੀ ਲੀਡਰਸ਼ਿਪ ਵੱਲੋਂ ਫਾਈਨਲ ਨਹੀਂ ਕੀਤਾ ਗਿਆ ਹੈ, ਜਿਸ ਕਾਰਨ 26 ਦਸੰਬਰ ਨੂੰ ਹੋਣ ਵਾਲੀ ਹਾਊਸ ਦੀ ਪ੍ਰਸਤਾਵਿਤ ਮੀਟਿੰਗ ਨੂੰ ਫਿਲਹਾਲ ਟਾਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਇਨ੍ਹਾਂ ਤਾਰੀਖ਼ਾਂ ਨੂੰ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਸਾਵਧਾਨ, ਪਹਿਲਾਂ ਪੜ੍ਹ ਲਓ ਇਹ ਖ਼ਬਰ
ਸੂਤਰ ਦੱਸਦੇ ਹਨ ਕਿ ਪਹਿਲਾਂ ਜਲੰਧਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਹ ਸੰਦੇਸ਼ ਭਿਜਵਾ ਦਿੱਤਾ ਗਿਆ ਸੀ ਕਿ 26 ਦਸੰਬਰ ਨੂੰ ਹਾਊਸ ਦੀ ਪਹਿਲੀ ਮੀਟਿੰਗ ਰੱਖ ਲਈ ਜਾਵੇ। ਪਤਾ ਲੱਗਾ ਹੈ ਕਿ ਇਸ ਯੋਜਨਾ ਤਹਿਤ 23 ਦਸੰਬਰ ਨੂੰ ਜਲੰਧਰ ਨਿਗਮ ਦੇ ਨਵੇਂ ਕੌਂਸਲਰ ਹਾਊਸ ਸਬੰਧੀ ਨੋਟੀਫਿਕੇਸ਼ਨ ਵੀ ਚੰਡੀਗੜ ੍ਹ ਤੋਂ ਜਾਰੀ ਕਰ ਦਿੱਤਾ ਗਿਆ ਅਤੇ ਜਲੰਧਰ ਨਿਗਮ ਦੇ ਕਮਿਸ਼ਨਰ ਵੱਲੋਂ ਡਵੀਜ਼ਨਲ ਕਮਿਸ਼ਨਰ ਨੂੰ ਚਿੱਠੀ ਵੀ ਭੇਜ ਦਿੱਤੀ ਗਈ, ਜਿਸ ਵਿਚ ਮੰਗ ਕੀਤੀ ਗਈ ਕਿ ਉਹ ਜਲੰਧਰ ਨਿਗਮ ਦੇ ਨਵੇਂ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਬੁਲਾਉਣ। ਪਤਾ ਲੱਗਾ ਹੈ ਕਿ ਅਜੇ ਤਕ ਡਵੀਜ਼ਨਲ ਕਮਿਸ਼ਨਰ ਨੇ ਮੀਟਿੰਗ ਦੀ ਤਰੀਕ ਨੂੰ ਫਾਈਨਲ ਨਹੀਂ ਕੀਤਾ ਹੈ।
ਅਕਸ ਦੇ ਆਧਾਰ ’ਤੇ ਹੋਵੇਗੀ ਨਵੇਂ ਮੇਅਰ ਦੀ ਚੋਣ, ਮੰਥਨ ਜਾਰੀ
ਆਮ ਆਦਮੀ ਪਾਰਟੀ ਦੇ ਜਲੰਧਰ, ਪੰਜਾਬ ਅਤੇ ਦਿੱਲੀ ਪੱਧਰ ’ਤੇ ਪਾਰਟੀ ਸੰਗਠਨ ਵਿਚ ਇਹ ਮੰਥਨ ਚੱਲ ਰਿਹਾ ਹੈ ਕਿ ਜਲੰਧਰ ਵਿਚ ਮੇਅਰ ਦਾ ਅਹੁਦਾ ਕਿਸ ਨਵੇਂ ਚੁਣੇ ਕੌਂਸਲਰ ਨੂੰ ਸੌਂਪਿਆ ਜਾਵੇ। ਜ਼ਿਕਰਯੋਗ ਹੈ ਕਿ ਮੇਅਰ ਬਣਨ ਦੀ ਰੇਸ ਵਿਚ 4 ਨਵੇਂ ਚੁਣੇ ਕੌਂਸਲਰਾਂ ਦਾ ਨਾਂ ਤਾਂ ਚੱਲ ਰਿਹਾ ਹੈ ਪਰ ਹੁਣ ਇਸ ਗੱਲ ’ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਮੇਅਰ ਉਸ ਕੌਂਸਲਰ ਨੂੰ ਬਣਾਇਆ ਜਾਵੇ, ਜਿਸ ਦਾ ਅਕਸ ਆਮ ਜਨਤਾ ਦੀ ਨਜ਼ਰ ਵਿਚ ਸਾਫ਼-ਸੁਥਰਾ ਹੋਵੇ।
ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਬੇਹੱਦ ਮਸ਼ਹੂਰ ਸੀ ਮੋਹਾਲੀ ਹਾਦਸੇ 'ਚ ਮਾਰੀ ਗਈ ਦ੍ਰਿਸ਼ਟੀ, ਮਾਰਚ 'ਚ ਹੋਣਾ ਸੀ ਵਿਆਹ
ਪਤਾ ਲੱਗਾ ਹੈ ਕਿ ਪਾਰਟੀ ਲੀਡਰਸ਼ਿਪ ਨੇ ਇਸ ਕੰਮ ਲਈ ਇੰਟੈਲੀਜੈਂਸ ਦੀ ਰਿਪੋਰਟ ਵੀ ਮੰਗਵਾਈ ਹੈ ਅਤੇ ਉਸ ਦੇ ਆਧਾਰ ’ਤੇ ਸਾਰੇ ਦਾਅਵੇਦਾਰਾਂ ਦੇ ਅਕਸ ਬਾਰੇ ਸਾਰੀਆਂ ਸੂਚਨਾਵਾਂ ਜੁਟਾ ਲਈਆਂ ਗਈਆਂ ਹਨ। ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਨਿਗਮ ਦੀ ਚੋਣ ਜਿੱਤੇ ਸਾਰੇ 38 ਕੌਂਸਲਰਾਂ ਬਾਰੇ ਇੰਟੈਲੀਜੈਂਸ ਤੋਂ ਰਿਪੋਰਟ ਲਈ ਗਈ ਹੈ, ਜਿਸ ਤੋਂ ਬਾਅਦ 4 ਨਾਂ ਅਜਿਹੇ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਮੇਅਰ ਦਾ ਅਹੁਦਾ ਸੌਂਪਿਆ ਜਾ ਸਕਦਾ ਸੀ।
ਇਹ ਵੀ ਪੜ੍ਹੋ- ਫਤਿਹਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ, ਬੱਸਾਂ ਨੂੰ ਲੈ ਕੇ ਮਿਲੇਗੀ ਇਹ ਵੱਡੀ ਸਹੂਲਤ
ਪਤਾ ਲੱਗਾ ਹੈ ਕਿ ਜਲੰਧਰ, ਪੰਜਾਬ ਅਤੇ ਦਿੱਲੀ ਪੱਧਰ ’ਤੇ ਗੈਰ-ਰਸਮੀ ਮੀਟਿੰਗਾਂ ਵਿਚ ਇਨ੍ਹਾਂ ਚਾਰਾਂ ਨਾਵਾਂ ’ਤੇ ਵਿਚਾਰ ਤਾਂ ਚੱਲ ਰਿਹਾ ਹੈ ਪਰ ਪਾਰਟੀ ਲੀਡਰਸ਼ਿਪ ਇਹ ਮੰਨ ਕੇ ਵੀ ਚੱਲ ਰਹੀ ਹੈ ਕਿ ਨਵਾਂ ਮੇਅਰ ਉਸੇ ਨੂੰ ਬਣਾਇਆ ਜਾਵੇ, ਜੋ ਸਾਫ ਅਕਸ ਵਾਲਾ ਹੋਵੇ ਤਾਂ ਕਿ 2 ਸਾਲ ਬਾਅਦ ਹੋ ਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਦਿੱਕਤ ਨਾ ਆਵੇ। ਪਤਾ ਲੱਗਾ ਹੈ ਕਿ ਮੇਅਰ ਅਹੁਦੇ ਦੇ ਚਾਰਾਂ ਦਾਅਵੇਦਾਰਾਂ ਨੇ ਆਪਣੇ-ਆਪਣੇ ਪੱਧਰ ’ਤੇ ਲਾਬਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਆਉਣ ਵਾਲੇ 1-2 ਦਿਨਾਂ ਵਿਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਂ ਨੂੰ ਵੀ ਫਾਈਨਲ ਕਰ ਦਿੱਤਾ ਜਾਵੇਗਾ। ਇਸ ਤਰ੍ਹਾਂ ਅਗਲੇ 4-5 ਦਿਨਾਂ ਵਿਚ ਜਲੰਧਰ ਨੂੰ ਨਵਾਂ ਮੇਅਰ ਮਿਲ ਸਕਦਾ ਹੈ। ਇੰਨਾ ਤੈਅ ਹੈ ਕਿ ਤਿੰਨਾਂ ਅਹੁਦਿਆਂ ਵਿਚੋਂ ਇਕ ਅਹੁਦਾ ਕਿਸੇ ਔਰਤ ਨੂੰ ਮਿਲਣ ਜਾ ਰਿਹਾ ਹੈ।
ਇਹ ਵੀ ਪੜ੍ਹੋ- ਮੋਹਾਲੀ ਬਿਲਡਿੰਗ ਹਾਦਸੇ ਦੀ ਰੂਹ ਕੰਬਾਊ ਲਾਈਵ ਵੀਡੀਓ ਆਈ ਸਾਹਮਣੇ, 6 ਸਕਿੰਟਾਂ 'ਚ ਹੋਈ ਢਹਿ-ਢੇਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e