ਨਗਰ ਨਿਗਮ ਚੋਣਾਂ: ਆਸ਼ੂ, ਗੋਗੀ ਤੇ ਪੱਪੀ ਦੀ ਪਤਨੀ ਦੀ ਹੋਈ ਹਾਰ

Saturday, Dec 21, 2024 - 07:15 PM (IST)

ਨਗਰ ਨਿਗਮ ਚੋਣਾਂ: ਆਸ਼ੂ, ਗੋਗੀ ਤੇ ਪੱਪੀ ਦੀ ਪਤਨੀ ਦੀ ਹੋਈ ਹਾਰ

ਲੁਧਿਆਣਾ (ਹਿਤੇਸ਼): ਨਗਰ ਨਿਗਮ ਚੋਣਾਂ ਦੌਰਾਨ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ, ਜਿਸ ਤਹਿਤ ਕਈ ਦਿੱਗਜਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇਨ੍ਹਾਂ ਵਿਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਅਸ਼ੋਕ ਪਰਾਸ਼ਰ ਪੱਪੀ ਦੇ ਨਾਂ ਮੁੱਖ ਤੌਰ 'ਤੇ ਸ਼ਾਮਲ ਹਨ। ਉਪਰੋਕਤ ਤਿੰਨਾਂ ਆਗੂਆਂ ਦੀਆਂ ਪਤਨੀਆਂ ਨਗਰ ਨਿਗਮ ਦੀ ਚੋਣ ਲੜ ਰਹੀਆਂ ਸਨ, ਪਰ ਉਹ ਜਿੱਤ ਨਹੀਂ ਸਕੀਆਂ।

ਇਹ ਖ਼ਬਰ ਵੀ ਪੜ੍ਹੋ - ਕੇਂਦਰ ਦੀ ਯੋਜਨਾ 'ਚ ਆ ਗਏ ਪੰਜਾਬ ਦੇ ਇਹ 5 ਇਲਾਕੇ, ਜਾਣੋ ਕੀ ਹੋਣਗੇ ਬਦਲਾਅ

ਇਨ੍ਹਾਂ ਵਿੱਚੋਂ ਆਸ਼ੂ ਅਤੇ ਗੋਗੀ ਦੀਆਂ ਪਤਨੀਆਂ ਪਹਿਲਾਂ ਵੀ ਕੌਂਸਲਰ ਬਣ ਚੁੱਕੀਆਂ ਹਨ ਪਰ ਇਸ ਵਾਰ ਮਮਤਾ ਆਸ਼ੂ ਨੂੰ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਬਬਲ ਅਤੇ ਗੋਗੀ ਦੀ ਪਤਨੀ ਸੁਖਚੈਨ ਬਾਸੀ, ਆਸ਼ੂ ਦੇ ਪੀਏ ਇੰਦਰਜੀਤ ਇੰਦੀ ਦੀ ਪਤਨੀ ਸੁਖਚੈਨ ਬਾਸੀ ਤੋਂ ਹਾਰ ਗਈ ਹੈ। ਆਸ਼ੂ ਦੇ ਭਰਾ ਨਰਿੰਦਰ ਸ਼ਰਮਾ ਦੀ ਪਤਨੀ ਲੀਨਾ ਵੀ ਆਮ ਆਦਮੀ ਪਾਰਟੀ ਦੇ ਮਨੂ ਜੈਰਥ ਦੀ ਪਤਨੀ ਨੰਦਿਨੀ ਤੋਂ ਚੋਣ ਹਾਰ ਗਈ ਹੈ। ਦੂਜੇ ਪਾਸੇ ਭਾਜਪਾ ਦੀ ਅਸ਼ੋਕ ਪਰਾਸ਼ਰ ਦੀ ਪਤਨੀ ਮੀਨੂੰ ਨੂੰ ਭਾਜਪਾ ਦੀ ਸਾਬਕਾ ਕੌਂਸਲਰ ਪੂਨਮ ਰੱਤਾਡਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਪੱਪੀ ਦੇ ਭਰਾ ਰਾਕੇਸ਼ ਪਰਾਸ਼ਰ ਅਤੇ ਭਤੀਜੇ ਪ੍ਰਦੀਪ ਸ਼ਰਮਾ ਨੇ ਜਿੱਤ ਹਾਸਲ ਕੀਤੀ ਹੈ। ਸਿਆਸੀ ਗਲਿਆਰਿਆਂ ਵਿਚ ਇਹ ਕਾਫੀ ਚਰਚਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News