ਨਵੇਂ ਸਾਲ ਨੂੰ ਮੁੱਖ ਰੱਖਦਿਆਂ 2 ਲੱਖ ਤੋਂ ਵੱਧ ਸੈਲਾਨੀਆਂ ਦੇ ਅੰਮ੍ਰਿਤਸਰ ਆਉਣ ਦੀ ਸੰਭਾਵਨਾ

Friday, Dec 22, 2023 - 05:37 PM (IST)

ਅੰਮ੍ਰਿਤਸਰ: ਹਰ ਸਾਲ ਦੇਸ਼-ਵਿਦੇਸ਼ 'ਚ ਵਸਦੇ ਲੋਕ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਾਨਾ ਮੰਦਿਰ ਵਿਖੇ ਮੱਥਾ ਟੇਕ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹਨ। ਲੋਕਾਂ ਨੂੰ ਨਵੇਂ ਸਾਲ ਦਾ ਬਹੁਤ ਇੰਤਜ਼ਾਰ ਰਹਿੰਦਾ ਹੈ। ਸਰਦੀਆਂ ਦੇ ਚੱਲਦੇ ਸਕੂਲਾਂ 'ਚ ਵੀ 25 ਦਸੰਬਰ ਤੋਂ ਸਰਦੀਆਂ ਦੀਆਂ ਛੁੱਟੀਆਂ ਹੋ ਜਾਂਦੀਆਂ ਹਨ ਅਤੇ ਲੋਕ ਛੁੱਟੀਆਂ 'ਚ ਅੰਮ੍ਰਿਤਸਰ ਦੇ ਪ੍ਰਸਿੱਧ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਾਨਾ ਮੰਦਿਰ ਜਾਂਦੇ ਹਨ। ਜਿਸ ਕਾਰਨ ਸ਼ਹਿਰ ਦੇ ਹੋਟਲ ਬੁੱਕ ਹੋ ਜਾਂਦੇ ਹਨ। ਇਸ ਦੌਰਾਨ 25 ਦਸੰਬਰ ਤੋਂ ਬਾਅਦ ਹੋਟਲ ਦੀਆਂ ਸਾਰੀਆਂ ਤਰੀਕਾਂ ਪੂਰੀ ਤਰ੍ਹਾਂ ਬੁੱਕ ਹੋ ਚੁੱਕੀਆਂ ਹਨ। ਸਥਿਤੀ ਅਜਿਹੀ ਬਣ ਗਈ ਹੈ ਕਿ ਜੇਕਰ ਕੋਈ ਸੈਲਾਨੀ ਆਪਣੀ ਬੁਕਿੰਗ ਕੈਂਸਲ ਕਰਦਾ ਹੈ ਤਾਂ ਕੋਈ ਹੋਰ ਸੈਲਾਨੀ ਸ਼ਹਿਰ 'ਚ ਰਹਿਣ ਲਈ ਹੋਟਲ ਦਾ ਕਮਰਾ ਲੈ ਸਕਦਾ ਹੈ। ਇਸ ਸਾਲ ਦੋ ਲੱਖ ਸੈਲਾਨੀਆਂ ਦੇ ਅੰਮ੍ਰਿਤਸਰ ਪਹੁੰਚਣ ਦੀ ਸੰਭਾਵਨਾ ਹੈ। ਦੂਜੇ ਪਾਸੇ ਟੈਕਸੀ ਡਰਾਈਵਰਾਂ ਨੇ ਦੀ ਵੀ ਬੁਕਿੰਗ ਹੋ ਚੁੱਕੀ ਹੈ।

ਇਹ ਵੀ ਪੜ੍ਹੋ- ਮਹਾਨਗਰ ’ਚ ਠੰਡ ਤੇ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ, ਵਿਜ਼ੀਬਿਲਟੀ ਜ਼ੀਰੋ, ਸਕੂਲੀ ਬੱਚੇ ਤੇ ਲੋਕ ਪ੍ਰੇਸ਼ਾਨ

ਅੰਮ੍ਰਿਤਸਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਸਿਵਲ ਲਾਈਨ ਦੇ ਮੁਖੀ ਏਪੀਐੱਸ ਚੱਠਾ ਨੇ ਦੱਸਿਆ ਕਿ ਨਵੇਂ ਸਾਲ ਮੌਕੇ ਸ਼ਹਿਰ ਦੇ ਛੋਟੇ-ਵੱਡੇ ਹੋਟਲ ਬੁੱਕ ਹੋ ਗਏ ਹਨ। ਸਾਲ 2023 ਦਾ ਸੁਆਗਤ ਕਰਲ ਲਈ ਸ਼ਹਿਰ 'ਚ ਕਰੀਬ 1.70 ਲੱਖ ਦੇ ਕਰੀਬ ਸੈਲਾਨੀ ਪਹੁੰਚੇ ਸਨ। ਇਸ ਵਾਰ ਵੀ ਦੋ ਲੱਖ ਤੋਂ ਵੱਧ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਸ਼ਹਿਰ 'ਚ ਛੋਟੇ-ਵੱਡੇ ਹੋਟਲਾਂ ਨੂੰ ਮਿਲਾਕੇ 850 ਤੋਂ ਵੱਧ ਹੋਟਲ ਹਨ। ਇਸ ਤੋਂ ਇਲਾਵ ਤੀਰਥ ਅਸਥਾਨਾਂ ਦੀਆਂ ਸਰਾਵਾਂ ਵੀ ਫੁਲ ਹੋ ਚੁੱਕੀਆਂ ਹਨ। 

ਇਹ ਵੀ ਪੜ੍ਹੋ- ਮਹਿੰਦੀ ਦਾ ਰੰਗ ਅਜੇ ਫਿੱਕਾ ਵੀ ਨਹੀਂ ਹੋਇਆ ਨਵ-ਵਿਆਹੁਤਾ ਨੇ ਚੁੱਕਿਆ ਖੌਫ਼ਨਾਕ ਕਦਮ, ਭਰਾ ਨੇ ਦੱਸੀ ਇਹ ਗੱਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News