ਪਿਸਤੌਲ ਦਿਖਾ ਕੇ ਖੋਹੇ ਮੋਬਾਇਲ ਤੇ ਸਕੂਟਰੀ, ਆਪਣਾ ਫ਼ੋਨ ਉੱਥੇ ਹੀ ਛੱਡ ਲੁਟੇਰੇ ਹੋਏ ਫਰਾਰ

Monday, Nov 13, 2023 - 12:38 PM (IST)

ਗੁਰਦਾਸਪੁਰ (ਵਿਨੋਦ) : ਪਿਸਤੌਲ ਦਾ ਡਰਾਵਾ ਦੇ ਕੇ ਭੈਣ-ਭਰਾ ਤੋਂ ਸਕੂਟਰੀ ਤੇ ਮੋਬਾਇਲ ਫੋਨ ਖੋਹਣ ਵਾਲੇ ਚਾਰ ਅਣਪਛਾਤੇ ਮੁਲਜ਼ਮਾਂ ਖਿਲਾਫ਼ ਥਾਣਾ ਸਦਰ ਪੁਲਸ ਨੇ ਧਾਰਾ 341, 379 ਬੀ ਅਤੇ 25 ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦਾ ਇਕ ਮੋਬਾਇਲ ਫੋਨ ਕਬਜ਼ੇ ’ਚ ਲੈ ਲਿਆ ਹੈ, ਜੋ ਕਿ ਵਾਰਦਾਤ ਸਮੇਂ ਹਫੜਾ-ਤਫੜੀ ਕਾਰਨ ਡਿੱਗ ਗਿਆ ਸੀ।

ਇਹ ਵੀ ਪੜ੍ਹੋ : ਕਾਰ ਸਵਾਰ ਬਾਰਾਤੀਆਂ ਵੱਲੋਂ ਟਰੱਕ ਡਰਾਈਵਰ ਤੇ ਸਾਥੀ ਨਾਲ ਕੁੱਟਮਾਰ, ਖੋਹੇ ਪੈਸੇ ਤੇ ਚਾਬੀਆਂ

ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਕੰਵਲਪਦੀਪ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ ਨਰਪੁਰ ਨੇ ਦੱਸਿਆ ਕਿ ਉਹ ਆਪਣੇ 13 ਸਾਲਾ ਭਰਾ ਮਨਜੋਤ ਸਿੰਘ ਨਾਲ ਆਪਣੀ ਸਕੂਟਰੀ ਐਕਟਿਵਾ ਨੰਬਰ ਪੀ.ਬੀ.06ਏ.ਜੀ4812 'ਤੇ ਸਵਾਰ ਹੋ ਕੇ ਕਲਾਨੌਰ ਰੋਡ ਵੱਲ ਨੂੰ ਜਾ ਰਹੇ ਸੀ। ਜਦ ਉਹ ਕਮਾਦ ਖੇਤ ਹਰਪਾਲ ਸਿੰਘ ਵਾਸੀ ਕੋਟਲੀ ਸ਼ਾਹਪੁਰ ਦੇ ਸਾਹਮਣੇ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਦੋ ਮੋਟਰਸਾਈਕਲਾਂ ਸਮੇਤ 4 ਅਣਪਛਾਤੇ ਵਿਅਕਤੀ ਖੜੇ ਸੀ, ਜਿੰਨਾਂ ਨੇ ਸਕੂਟਰੀ ਦੇ ਅੱਗੇ ਹੋ ਕੇ ਉਨ੍ਹਾਂ ਨੂੰ ਰੋਕ ਲਿਆ ਤੇ ਇਕ ਵਿਅਕਤੀ ਨੇ ਪਿਸਤੌਲ ਕੱਢ ਕੇ ਡਰਾਇਆ ਤੇ ਉਸ ਦੀ ਸਕੂਟਰੀ ਦੀ ਡਿੱਗੀ ਵਿਚ ਉਸ ਦਾ ਮੋਬਾਇਲ ਫੋਨ ਮਾਰਕਾ ਰੈਡਮੀ 8ਏ ਡਿਊਲ ਜੋ ਉਕਤ ਅਣਪਛਾਤੇ ਵਿਅਕਤੀ ਸਕੂਟਰੀ ਅਤੇ ਮੋਬਾਇਲ ਫੋਨ ਜ਼ਬਰਦਸਤੀ ਖੋਹ ਕੇ ਲੈ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਹਫੜਾ ਤਫੜੀ ਵਿਚ ਇਕ ਦੋਸ਼ੀ ਦਾ ਇਕ ਮੋਬਾਇਲ ਫੋਨ ਡਿੱਗ ਪਿਆ ਸੀ, ਜੋ ਪੁਲਸ ਨੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜੀਪ 'ਚ ਸਵਾਰ ਹੋ ਕੇ ਲੇਬਰ ਲੈਣ ਗਏ ਨੌਜਵਾਨ ਨਾਲ ਵਾਪਰਿਆ ਵੱਡਾ ਹਾਦਸਾ, ਰਸਤੇ 'ਚ ਹੋਈ ਟਰੱਕ ਨਾਲ ਟੱਕਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harpreet SIngh

Content Editor

Related News