ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ’ਚੋਂ ਮੋਬਾਇਲ, ਚਾਰਜਰ, ਤੰਬਾਕੂ ਦੀਆਂ ਪੁੜੀਆਂ ਤੇ ਬੀੜੀਆਂ ਦੇ ਬੰਡਲ ਹੋਏ ਬਰਾਮਦ
Saturday, Oct 15, 2022 - 12:09 PM (IST)
ਗੁਰਦਾਸਪੁਰ (ਵਿਨੋਦ) - ਕੇਂਦਰੀ ਜੇਲ੍ਹ ਗੁਰਦਾਸਪੁਰ ਦੀ ਬੈਰਕ ਨੰਬਰ 5 ਅਤੇ 6 ਦੇ ਪਿਛਲੇਂ ਪਾਸੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸੁੱਟੇ ਗਏ ਇਕ ਲਿਫ਼ਾਫ਼ੇ ’ਚੋਂ ਇਕ ਮੋਬਾਇਲ ਮਾਰਕਾ ਲਾਵਾ ਸਮੇਤ ਚਾਰਜਰ ਅਤੇ ਬਿਨਾਂ ਸਿੰਮ ਕਾਰਡ, 2 ਤੰਬਾਕੂ ਦੀਆਂ ਪੁੜੀਆਂ, 4 ਬੰਡਲ ਬੀੜੀਆ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਬਰਾਮਦ ਹੋਏ ਸਾਮਾਨ ਕਬਜ਼ੇ ’ਚ ਲੈ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਪੁਲਸ ਨੇ ਧਾਰਾ 52-ਏ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਬਨਾਰਸੀ ਦਾਸ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸਹਾਇਕ ਸੁਪਰਡੰਟ ਰਾਜਾ ਸਿੰਘ ਨੇ ਦੱਸਿਆ ਕਿ 39-9-22 ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ ਦੀ ਬੈਰਕ ਨੰਬਰ 5 ਅਤੇ 6 ਦੇ ਪਿਛਲੇਂ ਪਾਸੇ ਕਿਸੇ ਅਣਪਛਾਤੇ ਵਿਅਕਤੀ ਨੇ ਇਕ ਲਿਫ਼ਾਫ਼ਾ ਸੁੱਟਿਆ। ਲਿਫ਼ਾਫ਼ੇ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ ਇਕ ਮੋਬਾਇਲ ਮਾਰਕਾ ਲਾਵਾ ਸਮੇਤ ਚਾਰਜਰ ਅਤੇ ਬਿਨਾਂ ਸਿੰਮ ਕਾਰਡ , 2 ਤੰਬਾਕੂ ਦੀਆਂ ਪੁੜੀਆਂ, 4 ਬੰਡਲ ਬੀੜੀਆ ਬਰਾਮਦ ਹੋਈਆਂ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਪਰਡੰਟ ਦੇ ਪੱਤਰ ਦੇ ਆਧਾਰ ’ਤੇ ਉਕਤ ਲਿਫ਼ਾਫ਼ੇ ਨੂੰ ਸੁੱਟਣ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
