ਭੇਤਭਰੇ ਹਾਲਾਤ ’ਚ ਵਿਆਹੁਤਾ ਔਰਤ ਨੇ ਲਿਆ ਫਾਹਾ, ਮੌਤ

Sunday, Jul 14, 2024 - 02:52 PM (IST)

ਭੇਤਭਰੇ ਹਾਲਾਤ ’ਚ ਵਿਆਹੁਤਾ ਔਰਤ ਨੇ ਲਿਆ ਫਾਹਾ, ਮੌਤ

ਬਟਾਲਾ (ਸਾਹਿਲ)- ਬੀਤੀ ਰਾਤ ਭੇਤਭਰੇ ਹਾਲਾਤ ਵਿਚ ਇਕ ਵਿਆਹੁਤਾ ਵਲੋਂ ਫਾਹਾ ਲੈਣ ਨਾਲ ਉਸਦੀ ਮੌਤ ਹੋਣ ਦਾ ਅੱਤ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਭਰਾ ਮਨਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਨੇ ਆਪਣੇ ਮਾਮਾ ਕੁਲਵਿੰਦਰ ਸਿੰਘ ਦੀ ਹਾਜ਼ਰੀ ਵਿਚ ਦੱਸਿਆ ਕਿ ਕਰੀਬ ਛੇ ਸਾਲ ਪਹਿਲਾਂ ਮੇਰੀ ਭੈਣ ਕਮਲਜੀਤ ਕੌਰ ਦਾ ਵਿਆਹ ਸੁਖਦੀਪ ਸਿੰਘ ਵਾਸੀ ਪਿੰਡ ਸੇਖਵਾਂ ਨਾਲ ਹੋਇਆ ਸੀ ਅਤੇ ਇਸਦਾ ਪਤੀ ਫੌਜ ਵਿਚ ਨੌਕਰੀ ਕਰਦਾ ਹੈ ਤੇ ਇਸਦਾ ਇਕ ਬੱਚਾ ਵੀ ਹੈ ਅਤੇ ਬੀਤੀ ਰਾਤ ਘਰ ਵਿਚ ਇਕੱਲੀ ਸੀ ਕਿ ਇਸ ਨੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਖੁਦ ਨੂੰ ਫਾਹਾ ਲਗਾ ਲਿਆ, ਜਿਸ ਨਾਲ ਇਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪੰਜਾਬ ਦੇ IIM ਕੈਂਪਸ 'ਚ ਤਲਵਾਰ ਲੈ ਕੇ ਨਿਹੰਗ ਬਾਣੇ 'ਚ ਪਹੁੰਚਿਆ ਵਿਅਕਤੀ, ਵਿਦਿਆਰਥੀਆਂ ਨੂੰ ਦਿੱਤੀ ਇਹ ਧਮਕੀ

 

ਓਧਰ, ਇਸ ਸਬੰਧੀ ਜਦੋਂ ਥਾਣਾ ਰੰਗੜ ਨੰਗਲ ਦੇ ਏ.ਐੱਸ.ਆਈ ਪਤਰਸ ਮਸੀਹ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕਾ ਕਮਲਜੀਤ ਕੌਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ ਅਤੇ ਮ੍ਰਿਤਕਾ ਦੇ ਪਿਤਾ ਨਿਸ਼ਾਨ ਸਿੰਘ ਵਾਸੀ ਪਿੰਡ ਚੂੰਗ ਜ਼ਿਲਾ ਅੰਮ੍ਰਿਤਸਰ ਦੇ ਬਿਆਨ ’ਤੇ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-  ਭਾਈ ਗਜਿੰਦਰ ਸਿੰਘ ਦੀ ਅੰਤਿਮ ਅਰਦਾਸ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News