ਸ਼ਰੇਆਮ ਬਾਜ਼ਾਰ ’ਚ ਵਰਤਾ ਰਹੇ ਸੀ ਸ਼ਰਾਬ, ਪੁਲਸ ਨੇ ਕੀਤਾ ਮਾਮਲਾ ਦਰਜ

05/16/2021 4:51:10 PM

ਅਜਨਾਲਾ (ਫਰਿਆਦ) - ਸਥਾਨਿਕ ਸ਼ਹਿਰ ਦੇ ਸਿਵਲ ਹਸਪਤਾਲ ਦੇ ਮੁੱਖ ਚੌਂਕ ਕੋਲ ਸਥਿਤ ਆਪਣੀ ਦੁਕਾਨ ਦੇ ਬਾਹਰ ਸੜਕ ’ਤੇ ਇੱਕ ਵਿਅਕਤੀ ਵਲੋਂ ਪੰਜਾਬ ਸਰਕਾਰ ਦੇ ਕੋਰੋਨਾ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਬਾਜ਼ਾਰ ’ਚ ਸ਼ਰਾਬ ਵਰਤਾਉਣ ਵਾਲੇ ਦੀ ਵੀਡੀਓ ਵਾਇਰਲ਼ ਹੋਣ ’ਤੇ ਉਕਤ ਵਿਅਕਤੀ ਖ਼ਿਲਾਫ਼ ਅਜਨਾਲਾ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ।  

ਪੜ੍ਹੋ ਇਹ ਵੀ ਖਬਰ - ਬਟਾਲਾ ’ਚ ਨਿਹੰਗ ਸਿੰਘਾਂ ਦੀ ਪੁਰਾਣੀ ਰੰਜ਼ਿਸ਼ ਨੇ ਧਾਰਿਆ ਖੂਨੀ ਰੂਪ, ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ (ਤਸਵੀਰਾਂ)

ਜਾਣਕਾਰੀ ਅਨੁਸਾਰ ਵਾਰਡ ਨੰਬਰ-2 ਦੇ ਵਾਸੀ ਸਤਪਾਲ ਪੁੱਤਰ ਪ੍ਰਮਾਨੰਦ ਵਲੋਂ ਪੰਜਾਬ ਸਰਕਾਰ ਦੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਆਪਣੀ ਦੁਕਾਨ ਦੇ ਬਾਹਰ ਸ਼ਰਾਬ ਦੀਆਂ ਬੋਤਲਾਂ, ਨਮਕੀਨ, ਸੋਢੇ ਆਦਿ ਦਾ ਸਟਾਲ ਲਾ ਕੇ ਸ਼ਰਾਬ ਦੇ ਸ਼ੌਂਕੀਨਾਂ ਨੂੰ ਮੁਫ਼ਤ ਸ਼ਰਾਬ ਵੰਡੇ ਜਾਣ ਦੀ ਵੀਡੀਓ ਵਾਇਰਲ ਹੋਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਉਧਰ ਅਜਨਾਲਾ ਪੁਲਸ ਨੇ ਵਾਇਰਲ ਹੋਈ ਵੀਡੀਓ ਦੀ ਜਾਂਚ ਕਰਨ ਉਪਰੰਤ ਕਥਿਤ ਵਿਅਕਤੀ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ


rajwinder kaur

Content Editor

Related News