ਨਕਸ਼ਾ ਨਵੀਸਾਂ ਨੇ ਨਕਸ਼ਿਆਂ ਦੇ ਆਨਲਾਈਨ ਸਿਸਟਮ ਦਾ ਕੀਤਾ ਬਾਈਕਾਟ
Thursday, Nov 15, 2018 - 12:46 AM (IST)

ਗੁਰਦਾਸਪੁਰ, (ਹਰਮਨਪ੍ਰੀਤ) - ਅੱਜ ਗੁਰਦਾਸਪੁਰ, ਦੀਨਾਨਗਰ ਅਤੇ ਧਾਰੀਵਾਲ ਨਾਲ ਸਬੰਧਿਤ ਸਮੂਹ ਨਕਸ਼ਾ ਨਵੀਸਾਂ ਅਤੇ ਆਰਕੀਟੈਕਟ ਯੂਨੀਅਨ ਵੱਲੋਂ ਨਕਸ਼ਿਆਂ ਨੂੰ ਆਨਲਾਈਨ ਕਰਨ ਸਬੰਧੀ ਟ੍ਰੇਨਿੰਗ ਦੇਣ ਦਾ ਬਾਈਕਾਟ ਕੀਤਾ ਗਿਆ ਅਤੇ ਇਸ ਸਿਸਟਮ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਉਹ ਸਾਰੇ ਇਸ ਆਨਲਾਇਨ ਸਿਸਟਮ ਦੇ ਖਿਲਾਫ ਹਨ, ਕਿਉਂਕਿ ਇਹ ਪ੍ਰਕਿਰਿਆ ਸਰਲ ਨਹੀਂ ਹੈ। ਜਿਸ ਦੇ ਚਲਦਿਆਂ ਸਮੂਹ ਮੈਂਬਰਾਂ ਨੇ ਨਗਰ ਕੌਂਸਲ ਵਿਖੇ ਨਕਸ਼ਿਆਂ ਦੀ ਟ੍ਰੇਨਿੰਗ ਦਾ ਬਾਈਕਾਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅੰਮ੍ਰਿਤਸਰ ’ਚ ਲੋਕਲ ਬਾਡੀ ਦਫ਼ਤਰ ਵਿਖੇ 12-11-2018 ਨੂੰ ਟ੍ਰੇਨਿੰਗ ਲਈ ਸੀ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਹ ਆਨਲਾਇਨ ਸਿਸਟਮ ਬੰਦ ਕੀਤਾ ਜਾਵੇ ਅਤੇ ਨਾਲ ਹੀ ਆਫ ਲਾਇਨ ਨਕਸ਼ੇ ਵੀ ਲਏ ਜਾਣ। ਇਸ ਮੌਕੇ ਦਵਿੰਦਰ, ਰੋਹਿਤ, ਵਿਕਾਸ ਖੋਸਲਾ, ਤੀਰਥ ਸ਼ਰਮਾ, ਸਤਿੰਦਰ ਕੁਮਾਰ, ਸੁਰਿੰਦਰ ਕੁਮਾਰ, ਸੁਖਦੇਵ ਕੁਮਾਰ, ਮਹਿੰਦਰ ਸਿੰਘ, ਗਗਨਦੀਪ ਸਿੰਘ ਅਤੇ ਨਰਿੰਦਰ ਪਾਲ ਆਦਿ ਹਾਜ਼ਰ ਸਨ।