ਬੈਂਕ ’ਚ ਪੈਸੇ ਲਾ ਕੇ ਜ਼ਿਆਦਾ ਮੁਨਾਫਾ ਦੇਣ ਦਾ ਝਾਂਸਾ ਦੇ ਕੇ 15,80,000 ਰੁਪਏ ਦੀ ਮਾਰੀ ਠੱਗੀ

Sunday, Jun 08, 2025 - 05:59 PM (IST)

ਬੈਂਕ ’ਚ ਪੈਸੇ ਲਾ ਕੇ ਜ਼ਿਆਦਾ ਮੁਨਾਫਾ ਦੇਣ ਦਾ ਝਾਂਸਾ ਦੇ ਕੇ 15,80,000 ਰੁਪਏ ਦੀ ਮਾਰੀ ਠੱਗੀ

ਗੁਰਦਾਸਪੁਰ(ਵਿਨੋਦ)- ਬੈਂਕ ’ਚ ਪੈਸੇ ਲਾ ਕੇ ਜ਼ਿਆਦਾ ਮੁਨਾਫਾ ਦੇਣ ਦਾ ਝਾਂਸਾ ਦੇ ਕੇ 15,80,000 ਰੁਪਏ ਦੀ ਠੱਗੀ ਮਾਰਨ ਵਾਲੇ 3 ਲੋਕਾਂ ਖਿਲਾਫ ਕਾਹਨੂੰਵਾਨ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਹਰਪ੍ਰੀਤਮ ਸਿੰਘ ਨੇ ਦੱਸਿਆ ਕਿ ਬੂੜ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕਾਹਨੂੰਵਾਨ ਨਾਲ ਮੁਲਜ਼ਮ ਰਜਤ ਘੰਗਲਾ ਪੁੱਤਰ ਵਿਨੋਦ ਕੁਮਾਰ, ਪ੍ਰਵੀਨ ਕੁਮਾਰੀ ਪਤਨੀ ਵਿਨੋਦ ਕੁਮਾਰ ਅਤੇ ਕਵਿਤਾ ਮੰਗੋਤਰਾ ਪਤਨੀ ਰਜਤ ਘੰਗਲਾ ਵਾਸੀਆਨ ਪਹਾੜੋ ਚੱਕ ਜ਼ਿਲਾ ਪਠਾਨਕੋਟ ਨੇ ਆਪਸ ਵਿਚ ਮਿਲੀਭੁਗਤ ਕਰ ਕੇ ਬੈਂਕ ਵਿਚ ਪੈਸੇ ਲਾ ਕੇ ਜ਼ਿਆਦਾ ਮੁਨਾਫਾ ਦੇਣ ਦਾ ਝਾਂਸਾ ਦੇ ਕੇ 15,80,000 ਰੁਪਏ ਦੀ ਠੱਗੀ ਮਾਰੀ ਹੈ।

 ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਪਤਾਨ ਪੁਲਸ ਇਨਵੈਸਟੀਗੇਸ਼ਨ ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।


author

Shivani Bassan

Content Editor

Related News