ਲੱਖਾਂ ਰੁਪਏ ਦੀ ਲਾਗਤ ਨਾਲ ਬਣੇ ਪੱਕੇ ਪੁੱਲ ਦੇ ਕਿਨਾਰਿਆਂ ''ਤੇ ਪਈਆ ਦਰਾਰਾਂ
Wednesday, Jul 30, 2025 - 05:09 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਹਲਕਾ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਸਧਾਣਾ ਵਿਖ਼ੇ ਨਵੇਂ ਬਣੇ ਖੱਡ ਉਪਰ ਕਰੀਬ ਇਕ ਸਾਲ-ਡੇਢ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਪੁੱਲ ਤਿਆਰ ਕੀਤਾ ਗਿਆ ਸੀ ਪਰ ਇਸ ਪੁੱਲ ਦੇ ਦੋਵਾਂ ਪਾਸਿਆਂ ਦੇ ਕਿਨਾਰਿਆਂ 'ਤੇ ਕਾਫੀ ਡੂੰਘੀਆਂ ਦਰਾਂਰਾ ਪੈਣ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਜਿਸ ਕਾਰਨ ਇਸ ਪੁੱਲ ਰਾਹੀਂ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਾ ਦੇਣ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ।
ਇਸ ਸਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਪੁੱਲ ਲੱਖਾਂ ਰੁਪਏ ਦੀ ਲਾਗਤ ਨਾਲ ਕਰੀਬ ਇਕ-ਡੇਢ ਸਾਲ ਪਹਿਲਾਂ ਹੀ ਬਣਿਆ ਸੀ। ਇਸ ਪੁੱਲ ਰਾਹੀਂ ਕੋਠੇ ਭਗਵਾਨਪੁਰ, ਹੇਮਰਾਜਪੁਰ ਸਧਾਣਾ ਨੂੰ ਪੱਚੋਵਾਲ, ਰਸੂਲਪੁਰ, ਝੱੜੋਲੀ, ਬਿਆਨਪੁਰ ਅਤੇ ਚੌਂਤਾ ਆਦਿ ਕਈ ਪਿੰਡਾਂ ਨੂੰ ਆਪਸ ਵਿਚ ਜੋੜਦਾ ਹੈ, ਲੋਕਾਂ ਦਾ ਕਹਿਣਾ ਹੈ ਕਿ ਅਜੇ ਇਕ ਹੀ ਬਰਸਾਤ ਹੋਈ ਹੈ ਜਿਸ ਕਾਰਨ ਇਸ ਪੁੱਲ ਦੇ ਦੋਵੇਂ ਸਾਈਡਾਂ 'ਤੇ ਕਾਫੀ ਲੰਬੇ ਲੰਬੇ ਟੋਏ ਪੈ ਗਏ ਹਨ ਜਿਸ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਸੜਕੀ ਹਾਦਸਾ ਵਾਪਰ ਸਕਦਾ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ। ਉਨ੍ਹਾਂ ਪ੍ਰਸ਼ਾਸਨ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਪੁੱਲ ਵਿਚ ਸੁਧਾਰ ਕੀਤਾ ਜਾਵੇ ਤਾਂ ਕਿ ਕੋਈ ਆਉਣ ਜਾਣ ਵਾਲਾ ਹਾਦਸੇ ਦਾ ਸ਼ਿਕਾਰ ਨਾ ਹੋਵੇ।