ਵਿਦੇਸ਼ ਦਾ ਝਾਂਸਾ ਦੇ ਨੌਜਵਾਨ ਨਾਲ 28,86000/-ਰੁਪਏ ਦੀ ਕੀਤੀ ਧੋਖਾਧੜੀ, ਔਰਤ ਸਮੇਤ ਪੰਜ ਖ਼ਿਲਾਫ਼ ਮਾਮਲਾ ਦਰਜ

Monday, Jul 28, 2025 - 12:52 PM (IST)

ਵਿਦੇਸ਼ ਦਾ ਝਾਂਸਾ ਦੇ ਨੌਜਵਾਨ ਨਾਲ 28,86000/-ਰੁਪਏ ਦੀ ਕੀਤੀ ਧੋਖਾਧੜੀ, ਔਰਤ ਸਮੇਤ ਪੰਜ ਖ਼ਿਲਾਫ਼ ਮਾਮਲਾ ਦਰਜ

ਦੀਨਾਨਗਰ(ਗੋਰਾਇਆ)- ਦੀਨਾਨਗਰ ਪੁਲਸ ਵੱਲੋਂ ਇਕ ਨੌਜਵਾਨ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਤਹਿਤ ਇਕ ਔਰਤ ਸਮੇਤ ਪੰਜ ਵਿਰੁੱਧ ਮਾਮਲਾ ਦਰਜ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਦੀਨਾਨਗਰ ਰਜਿੰਦਰ ਮਿਹਨਾਸ ਨੇ ਦੱਸਿਆ ਕਿ ਪੁਲਸ ਨੂੰ ਗੁਰਨਾਮ ਸਿੰਘ ਵਾਸੀ ਡੀਡਾ ਸੈਣੀਆਂ ਵੱਲੋਂ ਦਿੱਤੀ ਸ਼ਿਕਾਇਤ 'ਚ ਦੱਸਿਆ ਗਿਆ ਸੀ ਕਿ ਮੇਰੇ ਮੁੰਡੇ ਸਿਮਰਨਜੀਤ ਸਿੰਘ ਨੂੰ ਵਿਦੇਸ਼ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਸਨੂੰ ਵੱਖ-ਵੱਖ ਦੇਸ਼ਾਂ ਵਿਚ ਭੇਜ ਕੇ ਖੱਜਲ ਖੁਆਰ ਕਰਕੇ ਸਾਡੇ ਨਾਲ ਕੁੱਲ 28,86000/-ਰੁਪਏ ਦੀ ਧੋਖਾਧੜੀ ਕੀਤੀ ਹੈ।

ਇਹ ਵੀ ਪੜ੍ਹੋਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !

ਉਪਰੰਤ ਇੰਨਕੁਆਰੀ ਕਰਨ ਤੋਂ ਬਾਅਦ ਮੁਲਜ਼ਮ ਪਰਮਜੀਤ ਸਿੰਘ ਵਾਸੀ ਡੀਡਾ ਸੈਣੀਆਂ, ਬਿਕਰਮਜੀਤ ਸਿੰਘ, ਰਮਨ ਕੌਰ, ਜਸਬੀਰ ਸਿੰਘ ਵਾਸੀਆਂਨ ਚੂਹੜ ਚੱਕ ਥਾਣਾ ਬਹਿਰਾਮਪੁਰ ਤੇ ਗੁਰਮੁੱਖ ਸਿੰਘ ਪਿੰਡ ਮਾਖੇਵਾਲ ਜ਼ਿਲ੍ਹਾ ਮਾਨਸਾ ਵਿਰੁੱਧ ਵੱਖ-ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਇਹ ਵੀ ਪੜ੍ਹੋਪੰਜਾਬ 'ਚ 27,28,29 ਤੇ 30 ਨੂੰ ਬਦਲ ਰਿਹਾ ਮੌਸਮ, ਪੜ੍ਹੋ Weather Update

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News