ਅਵਾਰਾ ਕੁੱਤਿਆਂ ਦੀ ਭਰਮਾਰ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ

Monday, Jul 28, 2025 - 10:46 AM (IST)

ਅਵਾਰਾ ਕੁੱਤਿਆਂ ਦੀ ਭਰਮਾਰ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ

ਫਤਿਹਗੜ੍ਹ ਚੂੜੀਆਂ (ਸਾਰੰਗਲ)-ਕਸਬਾ ਫਤਿਹਗੜ੍ਹ ਚੜੀਆਂ ਵਿਚ ਆਵਾਰਾ ਕੁੱਤਿਆਂ ਦੀ ਭਰਮਾਰ ਜ਼ਿਆਦਾ ਹੋਣ ਕਰ ਕੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ, ਜਿਸ ਕਰ ਕੇ ਲੋਕ ਇਨ੍ਹਾਂ ਆਵਾਰਾ ਕੱਤਿਆਂ ਤੋਂ ਡਰਦੇ ਹੋਏ ਆਪਣੇ ਘਰੋਂ ਦੇਰ ਸ਼ਾਮ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰਨ ਲੱਗ ਪਏ ਹਨ।

ਇਹ ਵੀ ਪੜ੍ਹੋਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ

ਜਾਣਕਾਰੀ ਅਨੁਸਾਰ ਫਤਿਹਗੜ੍ਹ ਚੂੜੀਆਂ ਸ਼ਹਿਰ ਦੀ ਕੋਈ ਗਲੀ, ਮੁਹੱਲਾ, ਚੌਕ ਜਾਂ ਚੋਰਾਹਾ ਅਜਿਹਾ ਨਹੀਂ ਹੋਵੇਗਾ, ਜਿਥੇ ਆਵਾਰਾ ਕੁੱਤੇ ਨਾ ਦਿਖਾਈ ਦਿੰਦੇ ਹੋਣ ਕਿਉਂਕਿ ਇਨ੍ਹਾਂ ਅਵਾਰਾ ਕੁੱਤਿਆਂ ਦੇ ਆਤੰਕ ਤੋਂ ਆਮ ਲੋਕ ਬਹੁਤ ਹੀ ਦੁਖੀ ਹਨ ਕਿਉਂਕਿ ਇਹ ਕੁੱਤੇ ਅਕਸਰ ਹੀ ਕਿਸੇ ਨਾ ਕਿਸੇ ਨੂੰ ਕੱਟ ਲੈਂਦੇ ਹਨ, ਜਿਸ ਨਾਲ ਉਹ ਵਿਅਕਤੀ ਭਾਰੀ ਮੁਸੀਬਤ ਵਿਚ ਪੈ ਜਾਂਦਾ ਹੈ।

ਇਹ ਵੀ ਪੜ੍ਹੋਪੰਜਾਬ 'ਚ ਕੱਚੇ ਮਕਾਨਾਂ ਵਾਲਿਆਂ ਲਈ ਵੱਡੀ ਖ਼ਬਰ

ਹੋਰ ਤਾਂ ਹੋਰ ਡੇਰਾ ਰੋਡ ’ਤੇ ਸਥਿਤ ਮੱਛੀ ਮਾਰਕੀਟ ਦੇ ਕੋਲ ਗੋਲਡੀ ਚਿਕਨ ਹਾਊਸ ਕੋਲ ਕਾਫੀ ਭਾਰੀ ਤਾਦਾਦ ਵਿਚ ਅਵਾਰਾ ਕੁੱਤਿਆਂ ਦਾ ਝੂੰਡ ਸ਼ਾਮ ਸਮੇਂ ਅਤੇ ਫਿਰ ਤੜਕਸਾਰ ਆਮ ਹੀ ਘੁੰਮਦਾ ਨਜ਼ਰੀ ਆਉਂਦਾ ਹੈ, ਜੋ ਵੀ ਇਥੋਂ ਵਿਅਕਤੀ ਲੰਘਦਾ ਹੈ, ਉਸ ਨੂੰ ਅਵਾਰਾ ਕੁੱਤੇ ਕੱਟਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਰਕੇ ਹੁਣ ਜ਼ਿਆਦਾਤਰ ਲੋਕ ਨਾ ਤਾਂ ਸਵੇਰੇ ਤੜਕਸਾਰ ਅਤੇ ਨਾ ਹੀ ਸ਼ਾਮ ਸਮੇਂ ਲੰਘਦੇ ਹਨ ਕਿਉਂਕਿ ਕੁੱਤਿਆਂ ਦਾ ਕੁਝ ਨਹੀਂ ਪਤਾ ਕਿ ਕਿਹੜੇ ਵੇਲੇ ਇਹ ਆਵਾਰਾ ਕੁੱਤੇ ਕਿਸੇ ਨੂੰ ਕੱਟ ਲੈਣ। ਇਸ ਲਈ ਆਮ ਜਨਤਾ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਆਮ ਜਨਤਾ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ।

ਇਹ ਵੀ ਪੜ੍ਹੋਪੰਜਾਬ 'ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News