ਘਰ ''ਚ ਦਾਖਲ ਹੋ ਕੇ ਚਲਾਈਆਂ ਗੋਲੀਆਂ, ਔਰਤ ਜ਼ਖਮੀ

09/15/2019 4:56:47 PM

ਝਬਾਲ (ਨਰਿੰਦਰ) : ਥਾਣਾ ਝਬਾਲ ਅਧੀਨ ਪਿੰਡ ਐਮਾਂ ਖੁਰਦ ਵਿਖੇ ਬੀਤੀ ਰਾਤ ਘਰ 'ਚ ਦਾਖਲ ਹੋ ਅਣਪਛਾਤੇ ਵਿਆਕਤੀਆ ਵਲੋਂ ਗੋਲੀਆਂ ਚਲਾਉਣ ਨਾਲ ਵਿਧਾਵਾ ਔਰਤ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਕਸੇਲ ਹਸਪਤਾਲ ਵਿਖੇ ਜੇਰੇ ਇਲਾਜ ਮਨਦੀਪ ਕੌਰ ਪਤਨੀ ਜੈਲਵਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਤੀ ਦੀ 2015 'ਚ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਅੱਠ ਸਾਲ ਵੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਨਾਲ ਘਰ 'ਚ ਇਕੱਲੀ ਰਹਿੰਦੇ ਹੈ। ਬੀਤੀ ਰਾਤ ਕਰੀਬ ਕਿਸੇ ਨੂੰ ਉਨ੍ਹਾਂ ਦ ਦਰਵਾਜ਼ਾ ਖੜਕਾਇਆ, ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ 3-4 ਵਿਅਕਤੀਆਂ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ, ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਉਸ ਨੇ ਦੱਸਿਆ ਕਿ ਪਤੀ ਦੇ ਹਿੱਸੇ 'ਚ ਆਉਂਦੀ ਜ਼ਮੀਨ ਨੂੰ ਲੈ ਕੇ ਸ਼ਰੀਕੇ ਨਾਲ ਉਸ ਦਾ ਮਾਮੂਲੀ ਝਗੜਾ ਹੋਇਆ ਸੀ, ਜਿਸ ਕਾਰਨ ਉਹ ਮੈਨੂੰ ਨਤੀਜੇ ਭੁਗਤਣ ਦੀਆਂ ਧਮਕੀਆਂ ਦੇ ਰਹੇ ਸਨ।

ਇਸ ਸਬੰਧ 'ਚ ਦੂਜੀ ਧਿਰ ਦੇ ਮਾਸਟਰ ਗੁਰਬੀਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਉਕਤ ਲੋਕਾਂ ਵਲੋ ਲਗਾਏ ਸਾਰੇ ਦੋਸ਼ਾਂ ਨੂੰ ਝੂਠ ਦੱਸਿਆ। ਉਸ ਨੇ  ਕਿਹਾ ਕਿ ਬੀਤੀ 11 ਸਤੰਬਰ ਨੂੰ ਗਲੀ 'ਚ ਇੱਟਾਂ ਲਗਾਉਣ ਤੋਂ ਉਕਤ ਔਰਤ ਦੇ ਪੁੱਤਰ ਗੁਰਬਿੰਦਰ ਸਿੰਘ ਨਾਲ ਮੇਰਾ ਝਗੜਾ ਹੋਇਆ ਸੀ ਉਸੇ ਦਿਨ ਸ਼ਾਮ ਦੇ ਸਮੇਂ ਉਕਤ ਲੋਕਾਂ ਨੇ ਮੇਰੀ ਨੂੰਹ ਦੀ ਕੁੱਟਮਾਰ ਕੀਤੀ ਸੀ, ਜਿਸ ਦੀ ਸਾਡੇ ਵਲੋਂ ਥਾਣਾ ਝਬਾਲ ਵਿਖੇ ਦਰਖਾਸਤ ਦਿੱਤੀ ਹੋਈ ਸੀ ਤੇ ਉਨ੍ਹਾਂ ਖਿਲਾਫ ਥਾਣਾ ਝਬਾਲ 'ਚ ਕੇਸ ਵੀ ਦਰਜ ਹੈ।ਇਹ ਲੋਕ ਸਿਰਫ ਉਸ ਕੇਸ ਨੂੰ ਕਮਜ਼ੋਰ ਕਰਨ ਲਈ ਸਾਰੀਆਂ ਸਾਜ਼ਿਸ਼ਾਂ ਰਚ ਰਹੇ ਹਨ।

ਇਸ ਸਬੰਧੀ ਜਦੋਂ ਥਾਣਾ ਝਬਾਲ ਦੇ ਐੱਸ.ਐੱਚ.ਓ. ਅਜੇ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਗੋਲੀ ਚੱਲਣ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖਮੀ ਮਨਦੀਪ ਕੌਰ ਦੇ ਬਿਆਨਾਂ ਤੇ ਕਾਰਵਾਈ ਕੀਤੀ ਜਾਵੇਗੀ।


 


Baljeet Kaur

Content Editor

Related News