ਚੇਅਰਮੈਨ ਜਸਵੰਤ ਸਿੰਘ ਢੋਲਣ ’ਤੇ ਹਮਲਾ, ਮਾਮਲਾ  ਦਰਜ

09/17/2018 4:02:07 AM

ਵਲਟੋਹਾ,  (ਗੁਰਮੀਤ)-  ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਦੇ ਆਲ ਇੰਡੀਆ ਦੇ ਚੇਅਰਮੈਨ ਜਸਵੰਤ ਸਿੰਘ ਢੋਲਣ ’ਤੇ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਥਾਣਾ ਵਲਟੋਹਾ ਨੂੰ ਦਿੱਤੀ ਦਰਖਾਸਤ ’ਚ  ਜਸਵੰਤ ਸਿੰਘ ਢੋਲਣ ਨੇ ਕਿਹਾ ਕਿ ਮੈਂ ਆਪਣੇ ਪਿੰਡ ਢੋਲਣ ਤੋਂ ਪੱਟੀ ਨੂੰ ਕਿਸੇ ਜ਼ਰੂਰੀ ਕੰਮ ਲਈ ਜਾ ਰਿਹਾ ਸੀ ਤਾਂ ਪਿੰਡ ਲਾਖਣੇ ਦੇ ਮੋਡ਼ ’ਤੇ ਖੜ੍ਹੇ  6-7 ਬੰਦਿਆਂ ਨੇ ਮੈਨੂੰ ਮੋਟਰਸਾਈਕਲ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਦਿੱਤਾ, ਜਿਸ ਨਾਲ ਮੇਰੀ ਦਸਤਾਰ ਉਤਰ ਗਈ ਤੇ ਮੁਲਜ਼ਮਾਂ ਨੇ ਮੈਨੂੰ ਕੇਸਾਂ ਤੋਂ ਫਡ਼ ਕੇ ਮੇਰੇ ਕਕਾਰਾਂ ਦੀ ਬੇਅਦਬੀ ਕੀਤੀ ਤੇ ਕੁੱਟ-ਮਾਰ ਕਰ ਕੇ ਮੇਰਾ ਮੋਟਰਸਾਈਕਲ  ਖੋਹ ਕੇ ਲਲਕਾਰੇ ਮਾਰਦੇ ਹੋਏ ਚਲੇ ਗਏ। ਇਸ ਮਾਮਲੇ ਸਬੰਧੀ  ਥਾਣਾ ਵਲਟੋਹਾ ਦੇ ਐੱਸ. ਐੱਚ. ਓ. ਹਰਚੰਦ ਸਿੰਘ ਨੇ  ਦੱਸਿਆ  ਕਿ  ਮੁਲਜ਼ਮਾਂ  ਖਿਲਾਫ  ਮਾਮਲਾ  ਦਰਜ  ਕਰ  ਕੇ  ਅਗਲੇਰੀ ਕਾਰਵਾਈ  ਸ਼ੁਰੂ  ਕਰ ਦਿੱਤੀ ਹੈ।
 


Related News