ਬੇਕਾਬੂ ਹੋ ਕੇ ਇਨੋਵਾ ਸੂਏ ’ਚ ਪਲਟੀ, ਚਾਲਕ ਜ਼ਖਮੀ
Thursday, Jun 04, 2026 - 06:19 PM (IST)
ਬਟਾਲਾ (ਸਾਹਿਲ, ਯੋਗੀ)- ਬੀਤੀ ਰਾਤ ਇਕ ਇਨੋਵਾ ਗੱਡੀ ਦੇ ਸੂਏ ਵਿਚ ਪਲਟਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਨਛੱਤਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕੋਟਲਾ ਆਪਣੀ ਇਨੋਵਾ ਗੱਡੀ ’ਤੇ ਸਵਾਰ ਹੋ ਕੇ ਪਿੰਡ ਨੂੰ ਜਾ ਰਿਹਾ ਸੀ। ਜਦੋਂ ਇਹ ਪਿੰਡ ਬਾਲੇਵਾਲ ਨੇੜੇ ਪਹੁੰਚਿਆ ਤਾਂ ਅਚਾਨਕ ਇਸ ਦੀ ਗੱਡੀ ਬੇਕਾਬੂ ਹੋ ਕੇ ਪਿੰਡ ਧੌਲਪੁਰ ਤੋਂ ਛੋਟੇ ਘੁੰਮਣਾਂ ਨੂੰ ਜਾਂਦੇ ਸੂਏ ਵਿਚ ਪਲਟ ਗਈ, ਜਿਸ ਦੇ ਸਿੱਟੇ ਵਜੋਂ ਉਕਤ ਗੱਡੀ ਚਾਲਕ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ। ਜਦਕਿ ਗੱਡੀ ਦਾ ਵੀ ਕਾਫੀ ਮਾਲੀ ਨੁਕਸਾਨ ਹੋਇਆ ਹੈ।
