ਕਰਜ਼ਾ ਚੁੱਕ ਕੇ ਖੋਲ੍ਹੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ! ਸ਼ਟਰ ਭੰਨ੍ਹ ਚੁੱਕ ਕੇ ਲੈ ਗਏ ਸਾਮਾਨ

Monday, Jun 22, 2026 - 11:28 AM (IST)

ਕਰਜ਼ਾ ਚੁੱਕ ਕੇ ਖੋਲ੍ਹੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ! ਸ਼ਟਰ ਭੰਨ੍ਹ ਚੁੱਕ ਕੇ ਲੈ ਗਏ ਸਾਮਾਨ

ਗੁਰਦਾਸਪੁਰ (ਗੁਰਪ੍ਰੀਤ): ਗੁਰਦਾਸਪੁਰ ਸ਼ਹਿਰ ਦੇ ਮੁਹੱਲਾ ਇਸਲਾਮਾਬਾਦ ਵਿਖੇ ਚੋਰਾਂ ਨੇ ਇਕ ਮੋਟਰ ਮਕੈਨਿਕ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਚੋਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜੇ ਤੇ ਤਕਰੀਬਨ 60 ਹਜ਼ਾਰ ਰੁਪਏ ਮੁੱਲ ਦੀ ਤਾਂਬੇ ਦੀ ਤਾਰ ਅਤੇ ਹਜ਼ਾਰਾਂ ਰੁਪਏ ਦੀਆਂ ਹੋਰ ਮੋਟਰਾਂ ਚੋਰੀ ਕਰ ਲਈਆਂ। 

ਦੁਕਾਨਦਾਰ ਨੇ ਚਾਰ ਮਹੀਨੇ ਪਹਿਲਾਂ ਹੀ ਕਿਰਾਏ 'ਤੇ ਦੁਕਾਨ ਲੈ ਕੇ ਕੰਮ ਸ਼ੁਰੂ ਕੀਤਾ ਸੀ ਅਤੇ ਕਰਜ਼ਾ ਚੁੱਕ ਕੇ ਦੁਕਾਨ ਵਿਚ ਸਾਮਾਨ ਪਾਇਆ ਸੀ। ਚੋਰਾਂ ਨੇ ਰਿਪੇਅਰ ਲਈ ਆਈਆਂ ਮੋਟਰਾਂ ਵੀ ਨਹੀਂ ਛੱਡੀਆਂ ਅਤੇ ਸਾਰੀ ਦੁਕਾਨ ਖਾਲੀ ਕਰ ਗਏ। ਦੁਕਾਨਦਾਰ ਅਨੁਸਾਰ ਉਸ ਦਾ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਪੀੜਤ ਦੁਕਾਨਦਾਰ ਚੋਰਾਂ ਨੂੰ ਫੜਨ ਦੀ ਗੁਹਾਰ ਲਗਾ ਰਿਹਾ ਹੈ।

ਉੱਧਰ ਮੌਕੇ 'ਤੇ ਪਹੁੰਚੇ ਵਾਰਡ ਨੰਬਰ 11 ਦੇ ਕੌਂਸਲਰ ਸਤਿੰਦਰ ਸਿੰਘ ਨੇ ਕਿਹਾ ਕਿ ਦੁਕਾਨ ਦੇ ਬਿਲਕੁੱਲ ਸਾਹਮਣੇ ਸ਼ਮਸ਼ਾਨਘਾਟ ਹੈ, ਜਿੱਥੇ ਨਸ਼ੇੜੀ ਬੈਠ ਕੇ ਨਸ਼ਾ ਵੀ ਕਰਦੇ ਹਨ ਅਤੇ ਜੁਆਰੀ ਹਰ ਰੋਜ਼ ਹਜ਼ਾਰਾਂ ਰੁਪਏ ਦੀਆਂ ਬਾਜ਼ੀਆਂ ਲਗਾਂਉਦੇ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਕਈ ਵਾਰ ਪੁਲਸ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਅਤੇ ਕਈ ਵਾਰ ਰਾਤ ਦੀ ਗਸ਼ਤ ਵਧਾਉਣ ਲਈ ਵੀ ਕਿਹਾ ਜਾ ਚੁੱਕਿਆ ਹੈ, ਪਰ ਪੁਲਸ ਵੱਲੋਂ ਅਜਿਹਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। 


author

Anmol Tagra

Content Editor

Related News