ਨਰੋਟ ਜੈਮਲ ਸਿੰਘ ਨੇੜੇ ਭਿਆਨਕ ਸੜਕ ਹਾਦਸਾ ! ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਕਈ ਯਾਤਰੀ ਜ਼ਖਮੀ

Friday, Jun 19, 2026 - 08:37 PM (IST)

ਨਰੋਟ ਜੈਮਲ ਸਿੰਘ ਨੇੜੇ ਭਿਆਨਕ ਸੜਕ ਹਾਦਸਾ ! ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਕਈ ਯਾਤਰੀ ਜ਼ਖਮੀ

ਬਮਿਆਲ,(ਹਰਜਿੰਦਰ ਸਿੰਘ ਗੋਰਾਇਆ): ਸਰਹੱਦੀ ਖੇਤਰ ਦੇ ਪਿੰਡ ਨਰੋਟ ਜੈਮਲ ਸਿੰਘ ਵਿਖੇ ਸਥਿਤ ਬਿਜਲੀ ਘਰ ਦੇ ਸਾਹਮਣੇ ਜੰਮੂ-ਦੀਨਾਨਗਰ ਸਟੇਟ ਹਾਈਵੇ 'ਤੇ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਜੰਮੂ ਤੋਂ ਰਾਧਾ ਸੁਆਮੀ ਡੇਰੇ ਜਾ ਰਹੀ ਬੱਸ ਨੰਬਰ JK02AC8181 ਅਤੇ ਚੀਨੀ ਨਾਲ ਲੱਦੇ ਇਕ ਟਰੱਕ ਵਿਚਾਲੇ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ।

ਟੱਕਰ ਇੰਨੀ ਭਿਆਨਕ ਸੀ ਕਿ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਜਦਕਿ ਟਰੱਕ ਸੜਕ ਤੋਂ ਹੇਠਾਂ ਉਤਰ ਕੇ ਨੇੜਲੇ ਖੇਤਾਂ ਵਿੱਚ ਪਲਟ ਗਿਆ। ਹਾਦਸੇ ਦੌਰਾਨ ਬੱਸ ਵਿੱਚ ਸਵਾਰ ਦੋ ਦਰਜਨ ਤੋ ਵੱਧ ਯਾਤਰੀ ਜ਼ਖ਼ਮੀ ਹੋ ਗਏ। ਸਥਾਨਕ ਲੋਕਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਸਰਕਾਰੀ ਹਸਪਤਾਲ ਪਹੁੰਚਾਇਆ। ਸੂਚਨਾ ਮਿਲਣ 'ਤੇ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News