ਪੁਰਾਣੀ ਰੰਜਿਸ਼ ਦੇ ਚਲਦਿਆਂ ਚਲਾਈ ਗੋਲੀ, ਨੌਜਵਾਨ ਗੰਭੀਰ ਜ਼ਖਮੀ, ਮਾਮਲਾ ਦਰਜ

Thursday, Jun 18, 2026 - 03:01 PM (IST)

ਪੁਰਾਣੀ ਰੰਜਿਸ਼ ਦੇ ਚਲਦਿਆਂ ਚਲਾਈ ਗੋਲੀ, ਨੌਜਵਾਨ ਗੰਭੀਰ ਜ਼ਖਮੀ, ਮਾਮਲਾ ਦਰਜ

ਬਟਾਲਾ (ਸਾਹਿਲ, ਯੋਗੀ)- ਪੁਲਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਡੇਰਾ ਬਾਬਾ ਨਾਨਕ ਵਿਚ ਪੈਂਦੇ ਪਿੰਡ ਪੁਰਾਣਾ ਧਰਮਕੋਟ ਦੇ ਮੋੜ ’ਤੇ ਪੁਰਾਣੀ ਰੰਜਿਸ਼ ਦੇ ਚਲਦਿਆਂ ਥਾਰ ਗੱਡੀ ’ਤੇ ਜਾ ਰਹੇ ਨੌਜਵਾਨ ’ਤੇ ਕੁਝ ਨੌਜਵਾਨਾਂ ਵਲੋਂ ਫਾਇਰਿੰਗ ਕੀਤੇ ਜਾਣ ਨਾਲ ਥਾਰ ਚਾਲਕ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ.ਐੱਚ.ਓ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਗੁਰਲਾਲਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਗੁਰਚੱਕ ਜੋ ਕਿ ਆਪਣੀ ਥਾਰ ਕਾਰ ’ਤੇ ਸਵਾਰ ਹੋ ਕੇ ਆਪਣੀ ਮਾਤਾ ਨਾਲ ਉਸਦੀ ਦਵਾਈ ਲੈਣ ਉਪਰੰਤ ਵਾਪਸ ਪਿੰਡ ਨੂੰ ਜਾ ਰਿਹਾ ਸੀ ਕਿ ਪਿੰਡ ਦੇ ਮੋੜ ’ਤੇ ਜਦੋਂ ਇਹ ਪਹੁੰਚਿਆ ਤਾਂ ਇਸੇ  ਦੌਰਾਨ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਪੰਜ ਵਿਅਕਤੀਆਂ ਵਲੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਇਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਸਿੱਟੇ ਵਜੋਂ ਗੋਲੀਆਂ ਇਸਦੇ ਪੈਰਾਂ ’ਤੇ ਲੱਗਣ ਨਾਲ ਇਹ ਗੰਭੀਰ ਜ਼ਖਮੀ ਹੋ ਗਿਆ। 

ਇਹ ਵੀ ਪੜ੍ਹੋ- ਪੰਜਾਬ 'ਚ 20 ਤਰੀਖ ਤੱਕ ਹੋ ਗਈ ਮੌਸਮ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ

ਜਦਕਿ ਗੋਲੀਆਂ ਚਲਾਉਣ ਵਾਲੇ ਮੌਕੇ ਤੋਂ ਫਰਾਰ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਗੁਰਲਾਲਦੀਪ ਸਿੰਘ ਦੇ ਬਿਆਨ ’ਤੇ ਥਾਣਾ ਡੇਰਾ ਬਾਬਾ ਨਾਨਕ ਵਿਖੇ ਦੋ ਪਛਾਤਿਆਂ ਨਿਸ਼ਾਨ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪੁਰਾਣਾ ਧਰਮਕੋਟ ਅਤੇ ਅਮਨਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਮੇਘਾ ਅਤੇ 3 ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਜਦਕਿ ਜ਼ਖਮੀ ਨੂੰ ਪਹਿਲਾਂ ਡੇਰਾ ਬਾਬਾ ਨਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਥੋਂ ਡਾਕਟਰਾਂ ਨੇ ਇਸ ਨੂੰ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਤੇ ਉਥੇ ਇਹ ਜ਼ੇਰੇ ਇਲਾਜ ਹੈ।

ਇਹ ਵੀ ਪੜ੍ਹੋ- ਐਤਵਾਰ ਨੂੰ ਹੋਵੇਗਾ ਡੇਰਾ ਬਿਆਸ ਭੰਡਾਰਾ, ਵੱਡੀ ਗਿਣਤੀ 'ਚ ਸੰਗਤਾਂ ਦੇ ਪਹੁੰਚਣ ਦੀ ਉਮੀਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News