ਰਾਵੀ ਦਰਿਆ 'ਚ ਪੈਰ ਫਿਸਲਣ ਕਾਰਨ ਨੌਜਵਾਨ ਦੀ ਮੌਤ

Sunday, Jun 14, 2026 - 10:29 AM (IST)

ਰਾਵੀ ਦਰਿਆ 'ਚ ਪੈਰ ਫਿਸਲਣ ਕਾਰਨ ਨੌਜਵਾਨ ਦੀ ਮੌਤ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਅਧੀਨ ਆਉਂਦੇ ਮਕੌੜਾ ਪੱਤਣ ਦੀ ਚੱਕ ਰਾਮ ਸਹਾਏ  ਖੱਡ 'ਤੇ ਇੱਕ ਟਿੱਪਰ ਚਾਲਕ ਰੇਤ ਭਰਨ ਗਿਆ ਹੋਇਆ ਸੀ ਅਚਾਨਕ ਪੈਰ ਫਿਲਸਣ ਕਾਰਨ ਦਰਿਆ 'ਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਦੇ ਜਾਂਚ ਅਧਿਕਾਰੀ ਹਰਬੰਸ ਨਾਲ ਨੇ ਦੱਸਿਆ ਕੀ ਪੁਲਸ ਨੂੰ ਦਿੱਤੀ ਸੂਚਨਾ ਵਿੱਚ ਜੋਗਾ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਸਰਾਏ ਥਾਣਾ ਅਜਨਾਲਾ ਜ਼ਿਲਾ ਅੰਮ੍ਰਿਤਸਰ ਦਿਹਾਤੀ, ਕਿਹਾ ਕਿ ਮੇਰਾ ਭਰਾ ਹਰਮਨਪ੍ਰੀਤ ਸਿੰਘ (24) ਸਾਲ ਟਰੱਕ  'ਤੇ ਸਵਾਰ ਹੋ ਕੇ ਚੱਕ ਰਾਮ ਸਹਾਏ ਪਵਨ ਸਿੰਘ ਦੀ ਖੱਡ ਤੋਂ ਰੇਤਾ ਲੈਣ ਲਈ ਆਇਆ ਸੀ, ਜਦ ਉਹ ਮੁੰਹ ਹੱਥ ਧੋਣ ਲਈ ਦਰਿਆ ਰਾਵੀ 'ਚ ਗਿਆ ਤਾਂ ਉਸ ਦਾ ਪੈਰ  ਫਿਸਲ ਗਿਆ। ਜਿਸ ਕਾਰਨ ਉਹ ਰਾਵੀ ਦਰਿਆ 'ਚ ਡਿੱਗ ਗਿਆ।

ਮ੍ਰਿਤਕ ਦੇ ਭਰਾ ਜੋਗਾ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਸ ਨੇ ਆਪਣੇ ਭਰਾ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਸ ਨੇ ਮੌਕੇ 'ਤੇ ਖੜ੍ਹੀਆਂ ਦੋ ਪੋਕਲੈਨ ਮਸ਼ੀਨਾਂ ਦੇ ਚਾਲਕਾਂ ਨੂੰ ਮਸ਼ੀਨਾਂ ਦੇ ਬੋਕਟ ਪਾਣੀ 'ਚ ਅੱਗੇ ਕਰਨ ਲਈ ਕਿਹਾ, ਪਰ ਉਨ੍ਹਾਂ ਨੇ ਬੋਕਟ ਅੱਗੇ ਨਹੀਂ ਕੀਤੇ।ਜੋਗਾ ਸਿੰਘ ਨੇ ਦੱਸਿਆ ਕਿ ਮਸ਼ੀਨਾਂ ਵਾਲਿਆਂ ਵੱਲੋਂ ਮਦ ਨਾ ਕਰਨ ਕਾਰਨ ਕਰੀਬ 15 ਮਿੰਟ ਬਾਅਦ ਉਸਦਾ ਭਰਾ ਪਾਣੀ 'ਚ ਡੁੱਬ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ।ਪੁਲਸ ਨੇ ਜੋਗਾ ਸਿੰਘ ਦੇ ਬਿਆਨ ਦਰਜ ਕਰ ਲਏ ਹਨ। ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Shivani Bassan

Content Editor

Related News