ਸੁਰੱਖਿਆ ਏਜੰਸੀਆਂ ਤੋਂ ਮਿਲੇ ਇਨਪੁਟ ਤੇ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ ਪਠਾਨਕੋਟ ਪੁਲਸ ਨੇ ਵਧਾਈ ਫ਼ੋਰਸ
12/30/2022 5:49:23 PM

ਪਠਾਨਕੋਟ (ਧਰਮਿੰਦਰ ਠਾਕੁਰ)- ਸੁਰੱਖਿਆ ਏਜੰਸੀਆਂ ਦੇ ਲਗਾਤਾਰ ਇਨਪੁਟਸ ਕਾਰਨ ਜਿੱਥੇ ਪੰਜਾਬ ਪੁਲਸ ਪੂਰੀ ਤਰ੍ਹਾਂ ਅਲਰਟ 'ਤੇ ਹੈ, ਉੱਥੇ ਹੀ ਪਠਾਨਕੋਟ ਜ਼ਿਲ੍ਹਾ ਜੋ ਕਿ ਬਹੁਤ ਹੀ ਸੰਵੇਦਨਸ਼ੀਲ ਜ਼ਿਲ੍ਹਾ ਹੈ। ਜਿਸ ਦੀ ਸਰਹੱਦ ਇਕ ਪਾਸੇ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੀ ਹੈ ਅਤੇ ਦੂਜੇ ਪਾਸੇ ਜੰਮੂ ਅਤੇ ਹਿਮਾਚਲ ਨਾਲ ਲਗਦੀ ਹੈ। ਇਸ ਦੇ ਚੱਲਦਿਆਂ ਪੁਲਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਸਰਕਾਰੀ ਗਊਸ਼ਾਲਾ ਦੇ ਮੰਦੇ ਹਾਲ, ਭੁੱਖ ਅਤੇ ਠੰਡ ਨਾਲ ਗਊਆਂ ਦੀ ਹੋ ਰਹੀ ਮੌਤ
ਪੰਜਾਬ, ਜੰਮੂ ਅਤੇ ਹਿਮਾਚਲ ਨਾਲ ਲੱਗਦੇ ਰੂਚੀ ਪੁਆਇੰਟਾਂ 'ਤੇ ਪੁਲਸ ਫੋਰਸ ਵਧਾ ਦਿੱਤੀ ਗਈ ਹੈ, ਨਾ ਸਿਰਫ਼ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਜੰਮੂ ਤੋਂ ਆਉਣ ਵਾਲੇ ਅੰਦਰੂਨੀ ਲਿੰਕਾਂ ਅਤੇ ਕਸ਼ਮੀਰ ਪੁਲਸ ਨੇ ਵੀ ਸੜਕਾਂ 'ਤੇ ਸੁਰੱਖਿਆ ਵਧਾ ਦਿੱਤੀ ਹੈ। ਪੰਜਾਬ ਦੀ ਸਰਹੱਦ 'ਚ ਦਾਖ਼ਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੇ ਆਈ.ਡੀ ਪਰੂਫ਼ ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਕੋਈ ਵੀ ਵਿਅਕਤੀ ਇਨ੍ਹਾਂ ਰੂਟਾਂ ਦੀ ਵਰਤੋਂ ਕਰਕੇ ਕੋਈ ਵੀ ਵਾਰਦਾਤ ਨਾ ਕਰ ਸਕੇ।
ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਪਿਓ-ਪੁੱਤ 'ਤੇ ਹਮਲਾ ਕਰ ਕੀਤੀ ਲੁੱਟਖੋਹ, ਪੁਲਸ ਮੁਲਾਜ਼ਮ 'ਤੇ ਲੱਗੇ ਇਲਜ਼ਾਮ
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਪੀ ਪਠਾਨਕੋਟ ਨੇ ਦੱਸਿਆ ਕਿ ਪੁਲਸ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਅੰਤਰਰਾਜੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ, ਫੋਰਸ ਵੀ ਵਧਾ ਦਿੱਤੀ ਗਈ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਪੰਜਾਬ ਵਿਚ ਦਾਖ਼ਲ ਨਾ ਹੋ ਸਕੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।