ਜਨਾਨੀ ਨਾਲ ਨਾਜਾਇਜ਼ ਰਿਸ਼ਤਾ ਰੱਖਣ ਤੋਂ ਰੋਕਣ ’ਤੇ ਪਤੀ ਨੇ ਭਰਾ ਨਾਲ ਮਿਲ ਪਤਨੀ ਦਾ ਚਾੜ੍ਹਿਆ ਕੁਟਾਪਾ, ਪਾੜੇ ਕੱਪੜੇ

06/20/2022 5:53:54 PM

ਤਰਨਤਾਰਨ (ਜ.ਬ) - ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਕਿਸੇ ਜਨਾਨੀ ਨਾਲ ਨਾਜਾਇਜ਼ ਰਿਸ਼ਤਾ ਰੱਖਣ ਤੋਂ ਰੋਕਣ ’ਤੇ ਪਤੀ ਵਲੋਂ ਆਪਣੇ ਭਰਾ ਨਾਲ ਮਿਲ ਕੇ ਪਤਨੀ ਦੀ ਕੁੱਟ ਮਾਰ ਕਰਨ ਅਤੇ ਕੱਪੜੇ ਪਾੜਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਪਿੰਡ ਮੁੰਡਾ ਪਿੰਡ ਨਿਵਾਸੀ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਦਾ ਕਿਸੇ ਜਨਾਨੀ ਨਾਲ ਨਾਜਾਇਜ਼ ਰਿਸ਼ਤਾ ਚੱਲ ਰਿਹਾ ਹੈ। ਇਸ ਸਬੰਧੀ ਉਸ ਨੇ ਕਈ ਵਾਰ ਆਪਣੇ ਪਤੀ ਨੂੰ ਰੋਕਿਆ ਪਰ ਉਹ ਨਹੀਂ ਹਟਿਆ।

ਉਸ ਨੇ ਕਿਹਾ ਕਿ ਪਿਛਲੇ 5-6 ਸਾਲ ਤੋਂ ਉਸ ਦਾ ਪਤੀ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। 18 ਜੂਨ ਨੂੰ ਉਸ ਦਾ ਪਤੀ ਇਕ ਜਨਾਨੀ ਨੂੰ ਸਾਡੇ ਘਰ ਲੈ ਕੇ ਆ ਗਿਆ, ਜਦ ਉਸ ਨੇ ਵਿਰੋਧ ਕੀਤਾ ਤਾਂ ਉਸ ਦੇ ਪਤੀ ਨੇ ਆਪਣੇ ਭਰਾ ਨਾਲ ਮਿਲ ਕੇ ਉਸ ਦੀ ਕੁੱਟ ਮਾਰ ਕੀਤੀ ਅਤੇ ਪਹਿਨੇ ਕੱਪੜੇ ਪਾੜ ਕੇ ਉਸ ਨੂੰ ਬੇਇੱਜ਼ਤ ਕੀਤਾ। ਇਸ ਦੀ ਸ਼ਿਕਾਇਤ ਉਸ ਨੇ ਪੁਲਸ ਕੋਲ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਕੁਲਵਿੰਦਰ ਕੌਰ ਨੇ ਦੱਸਿਆ ਕਿ ਮੁੱਦਈਆ ਦੇ ਬਿਆਨ ’ਤੇ ਗੁਰਸੇਵਕ ਸਿੰਘ ਅਤੇ ਪਰਮਜੀਤ ਸਿੰਘ ਉਰਫ ਪੰਮਾ ਪੁੱਤਰਾਨ ਲੇਟ ਗਾਲਾ ਸਿੰਘ ਵਾਸੀਆਨ ਮੁੰਡਾਪਿੰਡ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


rajwinder kaur

Content Editor

Related News