ਘਰ ਦੀ ਭੰਨਤੋੜ ਕਰਕੇ ਸਾਮਾਨ ਕੀਤਾ ਚੋਰੀ, ਪੁਲਸ ਜਾਂਚ ਵਿਚ ਜੁਟੀ

04/11/2021 6:30:04 PM

ਅਜਨਾਲਾ (ਗੁਰਜੰਟ)- ਅਜਨਾਲਾ ਦੇ ਸਰਹੱਦੀ ਪਿੰਡ ਭਿੰਦੀ ਸੈਦਾਂ ਵਿਖੇ ਬਲਵਿੰਦਰ ਸਿੰਘ ਵੱਲੋਂ ਪਿੰਡ ਦੇ ਕੁਝ ਵਿਅਕਤੀਆਂ ਉਤੇ ਉਸ ਦੇ ਘਰ 'ਤੇ ਹਮਲਾ ਕਰਕੇ ਸਾਮਾਨ ਚੋਰੀ ਕਰਨ ਦੇ ਦੋਸ਼ ਲਾਏ ਗਏ। ਇਸ ਸਬੰਧ ਵਿੱਚ ਪੁਲਸ ਵੱਲੋਂ ਮੌਕੇ ਉਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ

PunjabKesari

ਇਸ ਸਬੰਧੀ ਪੀੜਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਘਰ ਨੂੰ ਤਾਲਾ ਲਗਾ ਕੀਤੇ ਗਏ ਸਨ ਕਿ ਪਿੱਛੋਂ ਪਿੰਡ ਦੇ ਵਿਅਕਤੀ ਵੱਲੋਂ ਕੁਝ ਗੁੰਡਿਆਂ ਨੂੰ ਨਾਲ ਲੈ ਉਸ ਦੇ ਘਰ ਦੀ ਭੰਨ ਤੋੜ ਕੀਤੀ ਗਈ ਅਤੇ ਸਾਮਾਨ ਚੁੱਕ ਕੇ ਲੈ ਗਏ । ਉਨ੍ਹਾਂ ਨੇ ਮੰਗ ਕੀਤੀ ਕਿ ਉਕਤ ਦੋਸ਼ੀਆਂ ਅਤੇ ਕਾਨੂੰਨੀ ਕਰਵਾਈ ਕੀਤੀ ਜਾਏ। 

ਇਹ ਵੀ ਪੜ੍ਹੋ :  ਹੁਣ 45 ਸਾਲ ਤੋਂ ਘੱਟ ਉਮਰ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ

ਭੋਲਾ ਸਿੰਘ ਨੇ ਦੱਸਿਆ ਕਿ ਉਹ ਘਰ ਉਨ੍ਹਾਂ ਦਾ ਹੈ ਅਤੇ ਉਨ੍ਹਾਂ 'ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਘਰ ਸਬੰਧੀ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ। ਇਸ ਸਬੰਧੀ ਪੁਲਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਬਲਵਿੰਦਰ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਵਾਂ ਕੋਲੋ ਕਾਗਜਾਤ ਵੇਖਣ ਤੋਂ ਬਾਅਦ ਕਾਨੂੰਨੀ ਕਰਵਾਈ ਕੀਤੀ ਜਾਏਗੀ। 

ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼


shivani attri

Content Editor

Related News