25 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਰੇਲਵੇ ਲਾਈਨਾਂ ਨੇੜੇ ਮਿਲੀ

Thursday, Dec 11, 2025 - 01:15 PM (IST)

25 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਰੇਲਵੇ ਲਾਈਨਾਂ ਨੇੜੇ ਮਿਲੀ

ਕਾਦੀਆਂ (ਜ਼ੀਸ਼ਾਨ)– ਲਗਭਗ 25 ਦਿਨਾਂ ਤੋਂ ਲਾਪਤਾ ਇਕ ਵਿਅਕਤੀ ਦੀ ਲਾਸ਼ ਕਾਦੀਆਂ ਦੇ ਬੁੱਟਰ ਰੋਡ ਫਾਟਕ ਨੇੜੇ ਰੇਲਵੇ ਲਾਈਨ ਕੋਲ ਝਾੜੀਆਂ ਵਿਚ ਮਿਲੀ। ਲਾਸ਼ ਦੀ ਪਹਿਚਾਣ ਪਰਿਵਾਰਕ ਮੈਂਬਰਾਂ ਨੇ ਕੀਤੀ, ਜਿਸ ਤੋਂ ਬਾਅਦ ਆਰ.ਪੀ.ਐਫ. ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਥਾਣਾ ਕਾਦੀਆਂ ਦੇ ਐੱਸ.ਐਚ.ਓ. ਗੁਰਮੀਤ ਸਿੰਘ ਨੇ ਦੱਸਿਆ ਕਿ 15 ਨਵੰਬਰ ਨੂੰ ਪਰਿਵਾਰ ਨੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ। ਮੌਕੇ ’ਤੇ ਪਹੁੰਚੇ ਪਰਿਵਾਰ ਨੇ ਰਤਨ ਲਾਲ (60) ਨਿਵਾਸੀ ਸੰਤ ਨਗਰ ਵਜੋਂ ਪਛਾਣਿਆ। ਰਤਨ ਲਾਲ ਦੇ ਪੁੱਤਰ ਪ੍ਰਵੇਸ਼ ਕੁਮਾਰ ਨੇ ਮਾਮਲੇ ਦੀ ਗੰਭੀਰ ਜਾਂਚ ਦੀ ਮੰਗ ਕੀਤੀ ਹੈ। ਆਰ.ਪੀ.ਐਫ. ਨੇ ਦੱਸਿਆ ਕਿ ਸ਼ਵ ਨੂੰ ਪੋਸਟਮਾਰਟਮ ਲਈ ਭੇਜ ਕੇ ਕਾਨੂੰਨੀ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ- GNDU ਵਿਦਿਆਰਥੀਆਂ ਲਈ ਅਹਿਮ ਖ਼ਬਰ: ਮੁਲਤਵੀ ਹੋਈਆਂ ਪ੍ਰੀਖਿਆਵਾਂ , ਨਵੀਆਂ ਤਾਰੀਖਾਂ ਜਾਰੀ


author

Shivani Bassan

Content Editor

Related News