ਦਰਿਆ ''ਚੋਂ ਮਿਲੀ ਨੌਜਵਾਨ ਦੀ ਲਾਸ਼, ਇਲਾਕੇ ''ਚ ਫੈਲੀ ਸਨਸਨੀ, ਜਾਂਚ ''ਚ ਜੁਟੀ ਪੁਲਸ

Monday, Dec 15, 2025 - 04:28 PM (IST)

ਦਰਿਆ ''ਚੋਂ ਮਿਲੀ ਨੌਜਵਾਨ ਦੀ ਲਾਸ਼, ਇਲਾਕੇ ''ਚ ਫੈਲੀ ਸਨਸਨੀ, ਜਾਂਚ ''ਚ ਜੁਟੀ ਪੁਲਸ

ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਦੇ ਪਿੰਡ ਬੁਲਪੁਰ ਵਿਖੇ ਦਰਿਆ ਦੇ ਅੰਦਰ ਅੱਜ ਸਵੇਰੇ ਸਥਾਨਿਕ ਲੋਕਾਂ ਨੇ ਰੁੜਦੀ ਹੋਈ ਅਣਪਛਾਤੀ ਲਾਸ਼ ਦੇਖੀ। ਉੱਥੇ ਹੀ ਇਸ ਲਾਸ਼ ਦੇ ਮਿਲਣ ਲਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਸੀ। ਲੋਕਾਂ ਨੇ ਦੱਸਿਆ ਕਿ ਲਾਸ਼ ਅਣਪਛਾਤੀ ਹੈ ਅਤੇ ਦੇਖਣ 'ਚ ਲੱਗ ਰਿਹਾ ਹੈ ਕਿ 30-35 ਸਾਲ ਦੀ ਉਮਰ ਦੇ ਨੌਜਵਾਨ ਦੀ ਲਾਸ਼ ਲੱਗ ਰਹੀ ਹੈ। ਜਿਸ ਕਾਰਨ ਇਲਾਕੇ ਵਿਚ ਸਨਸਨੀ ਫੈਲ ਗਈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਅੱਤਵਾਦੀ ਗ੍ਰਿਫਤਾਰ, DGP ਨੇ ਕੀਤਾ ਖੁਲਾਸਾ

ਲੋਕਾਂ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਜਾਂਚ ਅਧਕਾਰੀ ਨੇ ਦੱਸਿਆ ਕਿ ਇਸ ਲਾਸ਼ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਵੱਲੋ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ 5 ਟਰੱਕ, ਹੋਇਆ ਹੈਰਾਨੀਜਨਕ ਖੁਲਾਸਾ, ਪੜ੍ਹੋ ਪੂਰਾ ਮਾਮਲਾ


author

Shivani Bassan

Content Editor

Related News