ਸਰਹੱਦੀ ਪਿੰਡਾਂ ''ਚ ਅਵਾਰਾ ਕੁੱਤਿਆਂ ਦੀ ਦਹਿਸ਼ਤ, ਲੋਕਾਂ ਦਾ ਘਰੋਂ ਨਿਕਲਣਾ ਹੋਇਆ ਮੁਸ਼ਕਿਲ
Monday, Dec 15, 2025 - 05:25 PM (IST)
ਦੌਰਾਂਗਲਾ (ਨੰਦਾ)- ਵਿਧਾਨ ਸਭਾ ਹਲਕਾ ਦੀਨਾਨਗਰ ਦੇ ਬਲਾਕ ਦੌਰਾਂਗਲਾ ਦੇ ਸਰਹੱਦੀ ਪਿੰਡ ਭੁੱਲਾ, ਦਬੂੜੀ, ਡੁੱਗਰੀ , ਆਦੀਆਂ , ਠੁੰਡੀ ਆਦਿ ਪਿੰਡਾਂ ਵਿੱਚ ਅਵਾਰਾ ਕੁੱਤਿਆਂ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਅਵਾਰਾ ਕੁੱਤੇ ਆਏ ਦਿਨ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਜਿਸ ਕਾਰਨ ਖਾਸ ਕਰਕੇ ਸ਼ਾਮ ਵੇਲੇ ਬਜ਼ੁਰਗਾਂ ਅਤੇ ਬੱਚਿਆਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਅੱਤਵਾਦੀ ਗ੍ਰਿਫਤਾਰ, DGP ਨੇ ਕੀਤਾ ਖੁਲਾਸਾ
ਕਸਬਾ ਦੌਰਾਂਗਲਾ ਦੇ ਵਸਨੀਕ ਜਸਵੀਰ ਸਿੰਘ, ਅਮਰਜੀਤ ਸਿੰਘ, ਲਵਦੀਪ ਸ਼ਰਮਾ ਸਮਾਜ ਸੇਵੀ ਬੀ ਕੇ ਸ਼ਰਮਾ ਦਬੂੜੀ ਨੇ ਦੱਸਿਆ ਕਿ ਇਨ੍ਹਾਂ ਕੁੱਤਿਆਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਦੱਸਿਆ ਕਿ ਦੁਪਹਿਰ ਸਮੇਂ ਇਹ ਕੁੱਤੇ ਇਕੱਠੇ ਹੋ ਕੇ ਦਾਣਾ ਮੰਡੀ ਦੌਰਾਂਗਲਾ ਦੇ ਰਾਸਤੇ 'ਚ ਝੁੰਡ ਬਣਾ ਕੇ ਬੈਠ ਜਾਂਦੇ ਹਨ, ਜਿਸ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਵਿੱਚ ਭਾਰੀ ਦਹਿਸ਼ਤ ਹੈ ਅਤੇ ਰਾਤ ਸਮੇਂ ਝੁੰਡ ਬਣਾ ਇਹ ਕੁੱਤੇ ਪਿੰਡ ਵਿੱਚ ਘੁੰਮਦੇ ਹਨ ਜਿਸ ਨਾਲ ਬੱਚਿਆਂ ਬਜ਼ੁਰਗਾਂ ਦਾ ਰਾਤ ਸਮੇਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋ ਚੁੱਕਿਆ ਹੈ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਲਈ ਠੋਸ ਕਦਮ ਪੁੱਟੇ ਜਾਣ ਅਤੇ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇ ਤਾਂ ਜੋ ਕੁੱਤਿਆਂ ਦੀ ਵੱਧ ਰਹੀ ਸੰਖਿਆ ਦੇ ਰੋਕ ਲਗਾਈ ਜਾਵੇ।
ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ 5 ਟਰੱਕ, ਹੋਇਆ ਹੈਰਾਨੀਜਨਕ ਖੁਲਾਸਾ, ਪੜ੍ਹੋ ਪੂਰਾ ਮਾਮਲਾ
