ਸੰਘਣੀ ਧੁੰਦ ਦਾ ਕਹਿਰ: ਟਰੈਕਟਰ ਨੂੰ ਭਾਰੀ ਟਿੱਪਰ ਨੇ ਮਾਰੀ ਸਾਈਡ, ਵਾਲ-ਵਾਲ ਬਚਿਆ ਚਾਲਕ

Friday, Dec 19, 2025 - 04:52 PM (IST)

ਸੰਘਣੀ ਧੁੰਦ ਦਾ ਕਹਿਰ: ਟਰੈਕਟਰ ਨੂੰ ਭਾਰੀ ਟਿੱਪਰ ਨੇ ਮਾਰੀ ਸਾਈਡ, ਵਾਲ-ਵਾਲ ਬਚਿਆ ਚਾਲਕ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸੜਕੀ ਹਾਦਸਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਧੁੰਦ ਅਚਾਨਕ ਵੱਧ ਜਾਣ ਕਾਰਨ ਕਈ ਥਾਵਾਂ ’ਤੇ ਹਾਦਸੇ ਵਾਪਰ ਚੁੱਕੇ ਹਨ।

ਇਹ ਵੀ ਪੜ੍ਹੋ- ਪੰਜਾਬ : SHO ਦੀ ਦਰਦਨਾਕ ਮੌਤ, ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਸੀ ਐਂਬੂਲੈਂਸ

ਇਸੇ ਤਹਿਤ ਅੱਜ ਦੀਨਾਨਗਰ ਦੇ ਬਾਈਪਾਸ ’ਤੇ ਰਾਵੀ ਪੈਲੇਸ ਦੇ ਸਾਹਮਣੇ ਇੱਕ ਟਿੱਪਰ ਵੱਲੋਂ ਗੰਨੇ ਨਾਲ ਲੱਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ ਗਈ। ਟੱਕਰ ਦੇ ਕਾਰਨ ਗੰਨੇ ਨਾਲ ਭਰੀ ਟਰਾਲੀ ਪਲਟ ਗਈ, ਹਾਲਾਂਕਿ ਟਰੈਕਟਰ ਚਾਲਕ ਵਾਲ-ਵਾਲ ਬਚ ਗਿਆ। ਇਸ ਹਾਦਸੇ ਵਿੱਚ ਟਰੈਕਟਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਟਰਾਲੀ ਵਿੱਚ ਭਰਿਆ ਸਾਰਾ ਗੰਨਾ ਸੜਕ ’ਤੇ ਖਿਲਰ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ 4 ਦਿਨਾਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ...

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਕਟਰ ਚਾਲਕ ਮੋਨੂੰ, ਵਾਸੀ ਬਡਾਲਾ, ਨੇ ਦੱਸਿਆ ਕਿ ਉਹ ਗੰਨਾ ਲੈ ਕੇ ਪਨਿਆੜ ਸ਼ੂਗਰ ਮਿਲ ਵੱਲ ਜਾ ਰਿਹਾ ਸੀ। ਜਦੋਂ ਉਹ ਬਾਈਪਾਸ ’ਤੇ ਪਹੁੰਚਿਆ ਤਾਂ ਪਿੱਛੋਂ ਆ ਰਹੇ ਕਰਸ਼ਰ ਨਾਲ ਭਰੇ ਇੱਕ ਟਿੱਪਰ ਨੇ ਅਚਾਨਕ ਸਾਈਡ ਮਾਰ ਦਿੱਤੀ। ਇਸ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ਤੋਂ ਹੇਠਾਂ ਡੂੰਘੀ ਥਾਂ ’ਚ ਜਾ ਡਿੱਗਿਆ। ਟਰੈਕਟਰ ਚਾਲਕ ਨੇ ਦੱਸਿਆ ਕਿ ਉਸ ਨੇ ਟਰੈਕਟਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ, ਪਰ ਵਾਹਨ ਨੂੰ ਕਾਫ਼ੀ ਨੁਕਸਾਨ ਹੋ ਗਿਆ। ਹਾਦਸੇ ਤੋਂ ਬਾਅਦ ਟੱਕਰ ਮਾਰਨ ਵਾਲਾ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ- ਵਿਦੇਸ਼ 'ਚ ਭਾਰਤ ਦੀ ਸ਼ਾਨ ਬਣਿਆ ਬਾਕਸਰ ਲਵ ਬੰਬੋਰਿਆ, ਕਈਆਂ ਨੂੰ ਹਰਾ ਕੇ ਮਨਵਾ ਚੁੱਕੈ ਆਪਣਾ ਲੋਹਾ

 


author

Shivani Bassan

Content Editor

Related News