ਬੋਲੈਰੋ ’ਚੋਂ ਨਾਜਾਇਜ਼ ਸ਼ਰਾਬ ਬਰਾਮਦ, 2 ਗ੍ਰਿਫਤਾਰ
Tuesday, Dec 16, 2025 - 12:17 PM (IST)
ਬਟਾਲਾ (ਸਾਹਿਲ, ਯੋਗੀ)- ਬੋਲੈਰੋ ਗੱਡੀ ’ਚੋਂ ਥਾਣਾ ਸੇਖਵਾਂ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਬਰਾਮਦ ਕਰਦਿਆਂ 2 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੁਲਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ਕਿ ਵਡਾਲਾ ਗ੍ਰੰਥੀਆਂ ਵੱਲ ਇਕ ਚਿੱਟੇ ਰੰਗ ਦੀ ਮਹਿੰਦਰਾ ਬੋਲੈਰੋ , ਜਿਸਦੀ ਨੰਬਰ ਪਲੇਟ ’ਤੇ ਪੀ.ਬੀ.02ਈ.ਆਈ.3221 ਲਿਖਿਆ ਹੋਇਆ ਹੈ, ਘੁੰਮ ਰਹੀ ਹੈ ਅਤੇ ਰਾਤ ਦੇ ਹਨੇਰੇ ਵਿਚ ਨਾਜਾਇਜ਼ ਸ਼ਰਾਬ ਸਪਲਾਈ ਕਰਦੀ ਹੈ ਤੇ ਇਸ ਵਿਚ 2 ਵਿਅਕਤੀ ਸਵਾਰ ਹਨ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਆ ਸਕਦੇ ਹਨ, ਜਿਸ ’ਤੇ ਉਨ੍ਹਾਂ ਨੇ ਤੁਰੰਤ ਪਿੰਡ ਤਲਵੰਡੀ ਝੁੰਗਲਾਂ ਵਾਲੇ ਚੌਕ ਵਿਚ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਉਕਤ ਗੱਡੀ ਨੂੰ ਚੈਕਿੰਗ ਲਈ ਰੋਕਿਆ ਅਤੇ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਨਰੋਤਮ ਸ਼ਰਮਾ ਪੁੱਤਰ ਦਰਸ਼ਨ ਲਾਲ ਸ਼ਰਮਾ ਵਾਸੀ ਨਿਊ ਜਵਾਹਰ ਨਗਰ, ਬਟਾਲਾ ਰੋਡ ਅੰਮ੍ਰਿਤਸਰ ਅਤੇ ਰਵਿੰਦਰ ਕੁਮਾਰ ਪੁੱਤਰ ਸਵ. ਅਰਜਨ ਦਾਸ ਵਾਸੀ ਦਸਮੇਸ਼ ਐਵੀਨਿਊ ਛੇਹਰਟਾ ਅੰਮ੍ਰਿਤਸਰ ਵਜੋਂ ਹੋਈ ਹੈ ਅਤੇ ਇਨ੍ਹਾਂ ਕੋਲੋਂ ਪੁਲਸ ਮੁਲਾਜ਼ਮਾਂ ਨੇ 3 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਤੇ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ। ਉਕਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਸੇਖਵਾਂ ਵਿਖੇ ਐਕਸਾਈਜ਼ ਐਕਟ ਤਹਿਤ ਉਕਤ ਦੋਵਾਂ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਈ ਜਲੰਧਰ ਵਰਗੀ ਘਟਨਾ : ਗੁਆਂਢ 'ਚ ਰਹਿੰਦੇ 60 ਸਾਲਾ ਬਜ਼ੁਰਗ ਨੇ ਮਾਸੂਮ ਨਾਲ ਟੱਪੀਆਂ ਹੱਦਾਂ
