ਭੇਤਭਰੇ ਹਾਲਾਤ ’ਚ ਗੁਰਸਿੱਖ ਕੁੜੀ ਗਾਇਬ

Saturday, Dec 06, 2025 - 02:07 PM (IST)

ਭੇਤਭਰੇ ਹਾਲਾਤ ’ਚ ਗੁਰਸਿੱਖ ਕੁੜੀ ਗਾਇਬ

ਲੋਪੋਕੇ(ਸਤਨਾਮ)- ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਭੁੱਲਰ ਤੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਗੁਰਸਿੱਖ ਲੜਕੀ ਭੇਤਭਰੇ ਹਾਲਾਤ ’ਚ ਗਾਇਬ ਹੋ ਗਈ। ਪਰਿਵਾਰ ਵੱਲੋਂ ਲੜਕੀ ਨੂੰ ਲੱਭਣ ਲਈ ਪੁਲਸ ਥਾਣਾ ਲੋਪੋਕੇ ਤੇ ਹੋਰ ਪੁਲਸ ਉੱਚ ਅਧਿਕਾਰੀਆਂ ਅੱਗੇ ਲੜਕੀ ਦੀ ਭਾਲ ਲਈ ਗੁਹਾਰ ਲਾਈ ਗਈ ਹੈ।

ਇਹ ਵੀ ਪੜ੍ਹੋ-ਦੱਬੇ ਪੈਰੀਂ ਕੁੱਤੇ ਨੇ ਚਾਹ ਪੀਂਦੇ ਵਿਅਕਤੀ ਦਾ ਚੋਰੀ ਕੀਤਾ ਪਰਸ ! ਚੱਕਰਾਂ 'ਚ ਪਾਈ ਪੁਲਸ, ਘਟਨਾ cctv 'ਚ ਕੈਦ

ਇਸ ਸਬੰਧੀ ਲੜਕੀ ਦੇ ਪਿਤਾ ਨਿਰਮਲ ਸਿੰਘ ਵਾਸੀ ਪਿੰਡ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਕੁੜੀ ਅਮਨਦੀਪ ਕੌਰ ਉਮਰ 20 ਸਾਲ ਜੋ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ ਪਰ ਅਜੇ ਤੱਕ ਵਾਪਸ ਘਰ ਨਹੀਂ ਆਈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਕੁੜੀ ਦੀ ਭਾਲ ਰਿਸ਼ਤੇਦਾਰਾਂ ’ਚ ਵੀ ਕੀਤੀ ਪਰ ਉਸ ਦਾ ਕੋਈ ਵੀ ਪਤਾ ਨਹੀਂ ਚੱਲ ਸਕਿਆ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਡੀ. ਵੀ. ਆਰ ਕਢਵਾ ਕੇ ਕੁੜੀ ਦੀ ਭਾਲ ਕਰਨ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਦੇ ਐੱਸ. ਐੱਚ. ਓ. ਨਰਿੰਦਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਜਲਦ ਹੀ ਡੀ. ਵੀ. ਆਰ. ਆ ਰਿਹਾ ਹੈ, ਉਸ ਦੇ ਆਧਾਰ ’ਤੇ ਕੁੜੀ ਦੀ ਭਾਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ-ਦੇਰ ਰਾਤ ਬਟਾਲਾ 'ਚ ਵੱਡੀ ਵਾਰਦਾਤ, 2 ਨੌਜਵਾਨਾਂ ਨੂੰ ਮਾਰ'ਤੀਆਂ ਗੋਲੀਆਂ


author

Shivani Bassan

Content Editor

Related News