ਪੰਜਾਬ ''ਚ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, 2, 3, 4 ਤੇ 5 ਨੂੰ ਕਈ ਜ਼ਿਲ੍ਹਿਆਂ ''ਚ...
Monday, Dec 01, 2025 - 05:40 PM (IST)
ਜਲੰਧਰ- ਭਾਰਤ ਮੌਸਮ ਵਿਭਾਗ ਨੇ ਦਸੰਬਰ ਦੀ ਸ਼ੁਰੂਆਤ ਨਾਲ ਹੀ ਪੰਜਾਬ ਲਈ ਠੰਡੀ ਲਹਿਰ ਬਾਰੇ ਚੇਤਾਵਨੀ ਜਾਰੀ ਕਰ ਦਿੱਤੀ ਹੈ। ਪੰਜਾਬ ’ਚ ਸਰਦੀ ਦਾ ਮੌਸਮ ਪੂਰੀ ਤਰ੍ਹਾਂ ਦਸਤਕ ਦੇ ਚੁੱਕਾ ਹੈ ਅਤੇ ਕਈ ਇਲਾਕਿਆਂ ’ਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ ’ਚ ਧੁੰਦ ਦੀ ਤੀਬਰਤਾ ਵਿਚ ਹੋਰ ਵੀ ਵਾਧਾ ਹੋਵੇਗਾ ਅਤੇ ਤਾਪਮਾਨ 'ਚ ਤੇਜ਼ੀ ਨਾਲ ਗਿਰਾਵਟ ਨਜ਼ਰ ਆਵੇਗੀ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਭਿਆਨਕ ਹਾਦਸੇ ਨੇ ਲਈ ਜਾਨ, ਸੜਕ 'ਤੇ ਵਿੱਛੀਆਂ ਲਾਸ਼ਾਂ, ਪਰਿਵਾਰ ਦਾ ਰੋ-ਰੋ ਬੁਰਾ ਹਾਲ
1 ਤੋਂ 5 ਦਸੰਬਰ 2025 ਤੱਕ ਕਈ ਜ਼ਿਲ੍ਹਿਆਂ ’ਚ ਤਾਪਮਾਨ ਵਿਚ ਵੱਡੀ ਗਿਰਾਵਟ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਦੱਖਣੀ ਤੇ ਪੱਛਮੀ ਪੰਜਾਬ ਦੇ ਜ਼ਿਲ੍ਹਿਆਂ ’ਚ ਸੀਤ ਲਹਿਰ ਦਾ ਅਸਰ ਸਭ ਤੋਂ ਵੱਧ ਰਹੇਗਾ। ਵਿਭਾਗ ਮੁਤਾਬਕ ਜਾਰੀ ਕੀਤੀ ਅਪਡੇਟ ਅਨੁਸਾਰ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਬਰਨਾਲਾ, ਮੋਗਾ, ਸੰਘਰੂਰ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਹੈ। ਇਨ੍ਹਾਂ ਇਲਾਕਿਆਂ ’ਚ ਰਾਤ ਦੇ ਤਾਪਮਾਨ ਵਿਚ ਕਾਫ਼ੀ ਕਮੀ ਹੋ ਸਕਦੀ ਹੈ ਅਤੇ ਸਵੇਰ ਤੇ ਸ਼ਾਮ ਨੂੰ ਕੜਾਕੇ ਦੀ ਠੰਡ ਪੈ ਸਕਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਸਰਹੱਦ 'ਤੇ ਵਧਿਆ ਖ਼ਤਰਾ ! ਡਰੋਨਾਂ ਮੂਵਮੈਂਟ ਬੇਕਾਬੂ, 11 ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ
ਦੂਜੇ ਪਾਸੇ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ 'ਚ ਮੌਸਮ ਸਧਾਰਨ ਰਹਿਣ ਦੀ ਸੰਭਾਵਨਾ ਹੈ, ਪਰ ਤਾਪਮਾਨ ਫਿਰ ਵੀ ਮੌਸਮੀ ਨਿਯਮਾਂ ਮੁਤਾਬਕ ਹੇਠਾਂ ਰਹੇਗਾ। ਦਿਨ ਦਾ ਵਧੇਰੇ ਤਾਪਮਾਨ ਜਿਥੇ 20-22 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ, ਉਥੇ ਹੀ ਰਾਤ ਦਾ ਪਾਰਾ 6-7 ਡਿਗਰੀ ਤਕ ਲੁੜਕਣ ਦੀ ਸੰਭਾਵਨਾ ਹੈ। ਰਾਤ ਅਤੇ ਸਵੇਰੇ ਦੀ ਠੰਡਕ ਆਮ ਦਿਨਾਂ ਦੀ ਤੁਲਨਾ ਵਿਚ ਹੋਰ ਤੇਜ਼ ਮਹਿਸੂਸ ਹੋਵੇਗੀ।
ਇਹ ਵੀ ਪੜ੍ਹੋ- ਪੰਜਾਬ: ਜ਼ਮੀਨ ਦੇ ਟੋਟੇ ਪਿੱਛੇ ਭਰਾ-ਭਰਾ ਹੀ ਬਣ ਗਏ ਵੈਰੀ, ਦੋ ਨੇ ਮਿਲ ਕੇ ਤੀਜੇ ਦਾ ਕਰ'ਤਾ ਕਤਲ
ਮੌਸਮ ਮਾਹਿਰਾਂ ਮੁਤਾਬਕ ਰਾਤਾਂ ਲਗਾਤਾਰ ਠੰਡੀਆਂ ਹੁੰਦੀਆਂ ਜਾਣਗੀਆਂ ਅਤੇ ਆਸਮਾਨ ਵਧੇਰੇ ਸਾਫ ਰਹਿਣ ਦੀ ਉਮੀਦ ਹੈ, ਹਾਲਾਂਕਿ ਹਲਕੀ ਧੁੰਦ ਅਤੇ ਠੰਡੀਆਂ ਹਵਾਵਾਂ ਸਵੇਰੇ-ਸ਼ਾਮ ਚੱਲ ਸਕਦੀਆਂ ਹਨ। ਬਦਲਦੇ ਮੌਸਮ ਦੇ ਚਲਦੇ ਮਾਹਿਰਾਂ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਸਵੇਰੇ-ਸ਼ਾਮ ਬਾਹਰ ਨਿਕਲਦੇ ਸਮੇਂ ਗਰਮ ਕੱਪੜਿਆਂ ਦੀ ਵਰਤੋਂ ਕਰਨਾ ਜ਼ਰੂਰੀ ਦੱਸਿਆ ਗਿਆ ਹੈ। ਸਵੇਰੇ-ਸ਼ਾਮ ਗਰਮ ਕੱਪੜੇ, ਧੁੱਪ ਨਿਕਲਣ ’ਤੇ ਥੋੜ੍ਹੀ ਦੇਰ ਧੁੱਪ ਸੇਕਣ, ਰਾਤ ਵਿਚ ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖੋ, ਸਰਦ ਹਵਾਵਾਂ ਤੋਂ ਬਚਣ ਲਈ ਟੋਪੀ, ਮਫਲਰ ਅਤੇ ਜੈਕੇਟ ਦੀ ਵਰਤੋਂ ਕਰੋ।
ਇਹ ਵੀ ਪੜ੍ਹੋ- ਗੁਰਦਾਸਪੁਰ ਪੁਲਸ ਸਟੇਸ਼ਨ ਦੇ ਬਾਹਰ ਗ੍ਰੇਨੇਡ ਸੁੱਟਣ ਵਾਲਾ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ
