ਗੜੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਸਰਕਾਰ ਯੋਗ ਮੁਆਵਜ਼ਾ ਦੇਵੇ : ਮਜੀਠੀਆ

04/21/2018 3:10:33 PM

ਮਜੀਠਾ/ਕੱਥੂਨੰਗਲ,(ਪ੍ਰਿਥੀਪਾਲ)—ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਸਾਨਾਂ ਦੇ ਮਾਮਲੇ 'ਚ ਅਣਗਹਿਲੀ ਤਿਆਗਣ ਅਤੇ ਬੇ-ਮੌਸਮੀ ਬਾਰਿਸ਼, ਤੇਜ਼ ਹਵਾਵਾਂ ਤੇ ਗੜੇਮਾਰੀ ਕਾਰਨ ਫਸਲਾਂ ਹੋਏ ਨੁਕਸਾਨ ਦੀ ਭਰਪਾਈ ਲਈ ਕਿਸਾਨਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਸਰਕਾਰ ਤੋਂ ਮੰਗ ਕੀਤੀ ਹੈ। ਹਲਕਾ ਮਜੀਠਾ ਦੇ ਅਕਾਲੀ ਵਿਧਾਇਕ ਸ. ਮਜੀਠੀਆ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਕਿਸਾਨਾਂ ਦੇ ਦਰਪੇਸ਼ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਮੰਡੀਆਂ ਵਿਚ ਸਰਕਾਰ ਦੇ ਘਟੀਆ ਖ਼ਰੀਦ ਪ੍ਰਬੰਧਾਂ ਦੀ ਨਿੰਦਾ ਕੀਤੀ ਤੇ ਕਿਹਾ ਕਿ ਸਰਕਾਰ ਵੱਲੋਂ ਖ਼ਰੀਦ ਪ੍ਰਬੰਧ ਸੁਚਾਰੂ ਢੰਗ ਨਾਲ ਨਾ ਕੀਤੇ ਜਾਣ ਕਾਰਨ ਮੰਡੀਆਂ ਵਿਚ ਕਣਕ ਰੁਲ ਰਹੀ ਹੈ। ਫਸਲ ਦੀ ਖ਼ਰੀਦ ਲਈ ਕਿਸਾਨ ਹੀ ਨਹੀਂ ਆੜ੍ਹਤੀ ਤੇ ਮਜ਼ਦੂਰ ਵੀ ਸੜਕੀ ਆਵਾਜਾਈ ਜਾਮ ਕਰਨ ਲਈ ਮਜਬੂਰ ਹੋ ਰਹੇ ਹਨ। 
ਇਸ ਮੌਕੇ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਸਕੱਤਰ ਜਨਰਲ ਤਲਬੀਰ ਸਿੰਘ ਗਿੱਲ, ਨਗਰ ਕੌਂਸਲ ਮਜੀਠਾ ਦੇ ਪ੍ਰਧਾਨ ਤਰੁਨ ਅਬਰੋਲ, ਕੌਂਸਲਰ ਨਰਿੰਦਰ ਨਈਅਰ ਪਿੰ੍ਰਸ, ਅਜੇ ਚੋਪੜਾ, ਮੁਖਤਾਰ ਸਿੰਘ ਚਾਟੀ, ਮਹਿੰਦਰ ਸਿੰਘ, ਬਿੱਲਾ ਆੜ੍ਹਤੀ, ਜੈਪਾਲ ਮਹਾਜਨ, ਗੁਰਪ੍ਰੀਤ ਸਿੰਘ ਪਿੰਟੂ, ਸਰਪੰਚ ਬਾਬਾ ਗੁਰਦੀਪ ਸਿੰਘ, ਸੁਖਚੈਨ ਸਿੰਘ ਭੋਮਾ, ਮਨਪ੍ਰੀਤ ਸਿੰਘ ਉਪਲ, ਮੱਖਣ ਸਿੰਘ ਹਰੀਆਂ, ਨਿਰਮਲ ਸਿੰਘ ਵੀਰਮ, ਬਾਬਾ ਧਰਮ ਸਿੰਘ ਰੁਮਾਣਾ, ਅਮਰਬੀਰ ਸਿੰਘ, ਰਛਪਾਲ ਸਿੰਘ ਤੇ ਬਲਜੀਤ ਸਿੰਘ ਤੋਂ ਇਲਾਵਾ ਬਹੁਤ ਸਾਰੇ ਅਕਾਲੀ ਵਰਕਰ ਹਾਜ਼ਰ ਸਨ। 


Related News