ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਇਆ ਝਗੜਾ, ਚੱਲੀਆਂ ਗੋਲੀਆਂ

11/19/2019 2:21:11 PM

ਗੁਰਦਾਸਪੁਰ (ਵਿਨੋਦ) - ਬੀਤੀ ਰਾਤ ਬਰਿਆਰ ਚੌਕੀ ਅਧੀਨ ਆਉਂਦੇ ਪਿੰਡ ਅੱਬਲਖੈਰ ਵਿਖੇ ਸਥਿਤ ਲੱਕੀ ਪੈਲਸ ਨੇੜੇ ਮੀਟ ਦੀ ਦੁਕਾਨ 'ਤੇ 2 ਗੁੱਟਾ ਵਿਚਾਲੇ ਹੋਏ ਝਗੜੇ 'ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝਗੜੇ ਦੌਰਾਨ ਕਈ ਲੋਕ ਵੀ ਜ਼ਖਮੀ ਹੋਏ ਹਨ। ਹਰਸਿਮਰਨ ਸਿੰਘ ਪੁੱਤਰ ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਲੱਕੀ ਪੈਲਸ ਨੇੜੇ ਇਕ ਮੀਟ ਦੀ ਦੁਕਾਨ 'ਤੇ ਬੈਠ ਕੇ ਮੀਟ ਖਾਂ ਰਿਹਾ  ਸੀ। ਉਥੇ ਹੀ ਹਰਪ੍ਰੀਤ ਸਿੰਘ ਸੰਧੂ ਉਰਫ਼ ਹੈਪੀ ਪੁੱਤਰ ਬਲਬੀਰ ਸਿੰਘ ਵੀ ਆਪਣੇ ਸਾਥੀਆਂ ਨਾਲ ਬੈਠ ਕੇ ਖਾਂ ਪੀ ਰਿਹਾ ਸੀ।

ਇਸੇ ਦੌਰਾਨ ਪੁਰਾਣੀ ਰੰਜਿਸ਼ ਨੂੰ ਲੈ ਕੇ ਹਰਪ੍ਰੀਤ ਤੇ ਹਰਸਿਮਰਨ ਵਿਚਕਾਰ ਤਕਰਾਰ ਹੋ ਗਈ ਅਤੇ ਹਰਪ੍ਰੀਤ ਨੇ ਗੁੱਸੇ 'ਚ ਉਸ 'ਤੇ ਆਪਣੀ ਪਿਸਤੌਲ ਨਾਲ 3 ਫਾਇਰ ਕਰ ਦਿੱਤੇ। ਹਰਸਿਮਰਨ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਉਸ ਨੇ ਹਰਪ੍ਰੀਤ ਸਿੰਘ ਨੂੰ ਆਪਣੇ ਸਾਥੀਆਂ ਦੀ ਮਦਦ ਨਾਲ ਕਾਬੂ ਕਰ ਲਿਆ, ਜਦਕਿ ਉਸ ਦਾ ਸਾਥੀ ਪਿਸਤੌਲ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ।

ਸੂਚਨਾ ਮਿਲਣ 'ਤੇ ਪੁੱਜੇ ਬਰਿਆਰ ਚੌਕੀ ਦੇ ਇੰਚਾਰਜ ਨੇ ਗੋਲੀਆਂ ਚਲਾਉਣ ਵਾਲੇ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ। ਦੂਜੇ ਪਾਸੇ ਇਸ ਸੰਬੰਧੀ ਜਦੋਂ ਬਰਿਆਰ ਚੌਕੀ ਦੇ ਇੰਚਾਰਜ ਨਾਲ ਗੱਲਬਾਤ ਕਰਨ ਚਾਹੀ ਤਾਂ ਉਨ੍ਹਾਂ ਕਿਹਾ ਕਿ ਉਹ ਜਾਂਚ ਕਰ ਰਹੇ ਹਨ।
 


rajwinder kaur

Content Editor

Related News