ਪੰਜਾਬ 'ਚ ਵੱਡਾ ਐਨਕਾਊਂਟਰ, ਦੋਹਾਂ ਪਾਸਿਓਂ ਚੱਲੀਆਂ ਠਾਹ-ਠਾਹ ਗੋਲੀਆਂ, ਲੋਕਾਂ 'ਚ ਦਹਿਸ਼ਤ

Monday, Apr 29, 2024 - 10:59 AM (IST)

ਪੰਜਾਬ 'ਚ ਵੱਡਾ ਐਨਕਾਊਂਟਰ, ਦੋਹਾਂ ਪਾਸਿਓਂ ਚੱਲੀਆਂ ਠਾਹ-ਠਾਹ ਗੋਲੀਆਂ, ਲੋਕਾਂ 'ਚ ਦਹਿਸ਼ਤ

ਗੁਰੂਹਰਸਹਾਏ, ਫਿਰੋਜ਼ਪੁਰ (ਸੁਨੀਲ, ਵਿੱਕੀ) : ਗੁਰੂਹਰਸਹਾਏ ਦੇ ਥਾਣਾ ਮੁਖੀ ਉਪਕਾਰ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ 'ਤੇ ਸ਼ੱਕੀ ਲੋਕਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਜਦੋਂ ਉਹ ਮੁਕਤਸਰ ਰੋਡ 'ਤੇ ਸਥਿਤ ਗੁਰਦੁਆਰਾ ਬੇਰ ਸਾਹਿਬ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਕੁੱਝ ਨੌਜਵਾਨਾਂ ਦੇ ਕੋਲ ਨਾਜਾਇਜ਼ ਅਸਲਾ ਹੈ, ਜੋ ਗੁਰੂਹਰਸਹਾਏ ਸ਼ਰੀਹ ਵਾਲਾ ਰੋਡ 'ਤੇ ਮੋਟਰਸਾਈਕਲ ਲੈ ਕੇ ਖੜ੍ਹੇ ਹੋਏ ਹਨ ਅਤੇ ਕਿਸੇ ਲੁੱਟ-ਖੋਹ ਦੀ ਵਾਰਦਾਤ ਕਰਨ ਦੀ ਤਾਕ 'ਚ ਹਨ।

ਇਹ ਵੀ ਪੜ੍ਹੋ : ਛੋਲੇ-ਭਟੂਰੇ ਖਾਣ ਪੁੱਜੇ ਮਜ਼ਦੂਰ ਨੇ ਕਰ 'ਤਾ ਹੈਰਾਨ ਕਰ ਦੇਣ ਵਾਲਾ ਕੰਮ, ਵੀਡੀਓ ਹੋ ਰਹੀ ਵਾਇਰਲ, ਤੁਸੀਂ ਵੀ ਦੇਖੋ

ਇਸ 'ਤੇ ਥਾਣਾ ਮੁਖੀ ਉਪਕਾਰ ਸਿੰਘ ਪੁਲਸ ਪਾਰਟੀ ਸਮੇਤ ਸ਼ਰੀਹ ਵਾਲਾ ਰੋਡ 'ਤੇ ਪੈਂਦੇ ਮੋੜ ਪਿੰਡ ਲਖਮੀਰਪੁਰਾ ਪਹੁੰਚੇ ਤਾਂ ਇੱਕ ਮੋਟਰਸਾਈਕਲ 'ਤੇ 3 ਨੌਜਵਾਨ ਆਉਂਦੇ ਦਿਖਾਈ ਦਿੱਤੇ। ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤਾਨ ਦੋਸ਼ੀਆਨ ਨੇ ਪੁਲਸ ਪਾਰਟੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ Pain Killer ਲੈ ਰਹੇ ਹੋ ਤਾਂ ਹੋ ਜਾਓ ਸਾਵਧਾਨ! ਜ਼ਰਾ ਧਿਆਨ ਨਾਲ ਪੜ੍ਹੋ ਇਹ ਖ਼ਬਰ

ਇਸ 'ਤੇ ਜਵਾਬੀ ਕਾਰਵਾਈ ਕਰਦੇ ਹੋਏ ਪੁਲਸ ਨੇ ਵੀ ਹਵਾਈ ਫਾਇਰ ਕੀਤੇ ਅਤੇ ਸਿਪਾਹੀ ਦੇਵਪ੍ਰੀਤ ਸਿੰਘ ਨੇ ਸਰਕਾਰੀ ਅਸਾਲਟ ਨਾਲ ਇੱਕ ਫਾਇਰ ਕੀਤਾ ਤਾਂ 2 ਨੌਜਵਾਨ ਹਨ੍ਹੇਰੇ ਦਾ ਫ਼ਾਇਦਾ ਚੁੱਕ ਕੇ ਭੱਜ ਗਏ, ਜਦੋਂ ਕਿ ਇੱਕ ਨੌਜਵਾਨ  ਰਾਹੁਲ ਨੂੰ ਕਾਬੂ ਕੀਤਾ ਗਿਆ ਅਤੇ ਉਸ ਕੋਲੋਂ 1 ਮੋਟਰਸਾਈਕਲ ਬਰਾਮਦ ਕੀਤਾ ਗਿਆ। ਫਿਲਹਾਲ ਫੜ੍ਹੇ ਗਏ ਲੁਟੇਰੇ ਕੋਲੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਇਸ ਘਟਨਾ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਦਿਖਾਈ ਦੇ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News