ਡੇਂਗੂ ਨਾਲ ਨੌਜਵਾਨ ਦੀ ਮੌਤ

Monday, Oct 15, 2018 - 01:43 AM (IST)

ਡੇਂਗੂ ਨਾਲ ਨੌਜਵਾਨ ਦੀ ਮੌਤ

ਕਲਾਨੌਰ,   (ਮਨਮੋਹਨ)-  ਬਲਾਕ ਕਲਾਨੌਰ ਵਿਚ ਪੈਂਦੇ ਪਿੰਡ ਤਲਵੰਡੀ ਰਾਜਾ ਦੀਨਾਨਾਥ ਦੇ ਇਕ ਨੌਜਵਾਨ ਦੀ ਡੇਂਗੂ ਨਾਲ ਮੌਤ ਹੋ ਗਈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ 25 ਸਾਲਾ ਨੌਜਵਾਨ  ਬਿਕਰਮ ਸਿੰਘ ਪੁੱਤਰ ਕੁਲਦੀਪ ਸਿੰਘ ਦੇ ਚਾਚਾ ਮਲਕੀਤ ਸਿੰਘ ਜੋ ਕਿ ਪਿੰਡ ਦਾ ਸਰਪੰਚ ਵੀ ਹੈ, ਨੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਬਿਕਰਮ  ਨੂੰ ਬੁਖਾਰ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ  ਭਰਤੀ ਕਰਵਾਇਆ  ਸੀ ਜਿਥੇ ਆਰਾਮ ਨਹੀਂ ਆ ਰਿਹਾ ਸੀ ਉਪਰੰਤ ਅਸੀਂ ਬਿਕਰਮ ਸਿੰਘ ਨੂੰ ਡੀ. ਐੱਮ. ਸੀ. ਹਸਪਤਾਲ ਵਿਖੇ ਭਰਤੀ ਕਰਵਾਇਆ  ਜਿਥੇ ਡਾਕਟਰਾਂ ਨੇ ਬਿਕਰਮ ਸਿੰਘ ਦੇ ਡੇਂਗੂ ਨਾਲ ਪੀਡ਼ਤ ਹੋਣ ਦੀ ਪੁਸ਼ਟੀ ਕੀਤੀ। ਮਲਕੀਤ  ਨੇ ਦੱਸਿਆ ਕਿ ਉਸਦੇ ਭਤੀਜੇ ਬਿਕਰਮ  ਦੀ  ਸਿਹਤ ਜ਼ਿਅਾਦਾ ਵਿਗਡ਼ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। 


Related News