ਚਾਈਨਾ ਡੋਰ ਦਾ ਸ਼ਿਕਾਰ ਹੋਏ ਨੌਜਵਾਨ ਦੀ ਮੌਕੇ ’ਤੇ ਮੌਤ (ਵੀਡੀਓ)
Tuesday, Jan 15, 2019 - 04:05 PM (IST)
ਅੰਮ੍ਰਿਤਸਰ (ਸੰਜੀਵ, ਸੁਮਿਤ) - ਅੰਮ੍ਰਿਤਸਰ ’ਚ ਐਕਟਿਵਾ ’ਤੇ ਜਾ ਰਹੇ ਰਮਨ ਨਾਂ ਦੇ ਇਕ ਨੌਜਵਾਨ ਦੀ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਮੌਕੇ ’ਤੇ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਰਮਨ ਦੇ ਜੀਜੇ ਨੇ ਦੱਸਿਆ ਕਿ ਪਿਛਲੇ ਦਿਨੀਂ ਸ਼ਾਮ 4 ਵਜੇ ਦੇ ਕਰੀਬ ਸ੍ਰੀ ਗੁਰੂ ਰਾਮਦਾਸ ਹਸਪਤਾਲ ਕਿਸੇ ਰਿਸ਼ਤੇਦਾਰ ਦਾ ਹਾਲ-ਚਾਲ ਜਾਨਣ ਲਈ ਐਕਟਿਵਾ ’ਤੇ ਜਾ ਰਿਹਾ ਸੀ ਕਿ ਰਸਤੇ ’ਚ ਚਾਈਨਾ ਡੋਰ ਨੇ ਉਸ ਨੂੰ ਆਪਣੀ ਲਪੇਟ ’ਚ ਲੈ ਲਿਆ। ਡੋਰ ’ਚ ਇਸ ਕਦਰ ਫਸਿਆ ਕਿ ਐਕਟਿਵਾ ਦੇ ਪਿੱਛੇ ਤੋਂ ਸੜਕ ’ਤੇ ਜਾ ਡਿਗਿਆ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਣ ’ਤੇ ਉਥੇ ਹੀ ਦਮ ਤੋੜ ਦਿੱਤਾ।