ਚੰਡੀਗੜ੍ਹ ’ਚ ਵਿਕਣ ਵਾਲੀ ਸ਼ਰਾਬ ਦੀਆਂ 31 ਪੇਟੀਆਂ ਬਰਾਮਦ, ਦੋਸ਼ੀ ਕਾਰ ਛੱਡ ਹੋਇਆ ਫ਼ਰਾਰ
Wednesday, Sep 14, 2022 - 01:44 PM (IST)

ਗੁਰਦਾਸਪੁਰ (ਵਿਨੋਦ) - ਬੀਤੀ ਰਾਤ ਐਕਸਾਈਜ ਵਿਭਾਗ ਅਤੇ ਪੁਲਸ ਨੇ ਸੰਯੁਕਤ ਰੂਪ ਨਾਲ ਨਾਕਾ ਲਗਾ ਕੇ ਇਕ ਸਕਾਰਪਿਓ ਗੱਡੀ ਨੂੰ ਕਾਬੂ ਕਰਕੇ ਉਸ ’ਚ ਤਸੱਕਰੀ ਕਰਕੇ ਲਿਆਂਦੀਆਂ ਜਾ ਰਹੀਆਂ 31 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਹਨ। ਦੋਸ਼ੀ ਵਾਹਨ ਛੱਡ ਕੇ ਭੱਜਣ ’ਚ ਸਫ਼ਲ ਹੋ ਗਿਆ ਹੈ। ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਰਾਜਿੰਦਰ ਕੁਮਾਰ ਤਨਵਰ ਨੇ ਦੱਸਿਆ ਕਿ ਉਸ ਨੇ ਵਿਭਾਗ ਦੇ ਇੰਸਪੈਕਟਰ ਹਰਵਿੰਦਰ ਸਿੰਘ, ਅਜੇ ਕੁਮਾਰ ਤੇ ਪੁਲਸ ਪਾਰਟੀ ਨਾਲ ਘੁਰਾਲਾ ਮੋੜ ’ਤੇ ਨਾਕਾਬੰਦੀ ਕੀਤੀ ਹੋਈ ਸੀ।
ਪੜ੍ਹੋ ਇਹ ਵੀ ਖ਼ਬਰ : ਪ੍ਰੈੱਸ ਕਾਨਫਰੰਸ ’ਚ ਪਾਰਟੀ ਵਰਕਰ ਦਾ ਵੱਜਿਆ ਮੋਬਾਇਲ ਤਾਂ ਭੜਕੇ ਸਿਮਰਨਜੀਤ ਮਾਨ ਨੇ ਕਿਹਾ-Get Out (ਵੀਡੀਓ)
ਨਾਕੇ ਵਾਲੀ ਥਾਂ ’ਤੇ ਇਕ ਸਕਾਰਪਿਓ ਗੱਡੀ ਪੀ.ਬੀ.35ਏ-8122 ਜੋ ਪਠਾਨਕੋਟ ਵੱਲੋਂ ਆ ਰਹੀ ਸੀ, ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਚਾਲਕ ਨੇ ਗੱਡੀ ਨੂੰ ਭਜਾ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਹੋਣ ’ਤੇ ਚਾਲਕ ਵਾਹਨ ਛੱਡ ਕੇ ਭੱਜਣ ’ਚ ਸਫਲ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਫੜੇ ਵਾਹਨ ਦੀ ਤਾਲਾਸ਼ੀ ਲੈਣ ’ਤੇ ਉਸ ਵਿਚੋਂ 32 ਪੇਟੀਆਂ ਸ਼ਰਾਬ ਬਰਾਮਦ ਹੋਈ, ਜੋ ਕੇਵਲ ਚੰਡੀਗੜ ’ਚ ਹੀ ਵਿਕ ਸਕਦੀ ਹੈ। ਜਾਂਚ ਕਰਨ ’ਤੇ ਪਾਇਆ ਗਿਆ ਕਿ ਜੋ ਵਾਹਨ ਫੜਿਆ ਗਿਆ ਹੈ ਉਹ ਜਗਤਾਰ ਸਿੰਘ ਪੁੱਤਰ ਪਲਵਿੰਦਰ ਸਿੰਘ ਪਿੰਡ ਬਹਿਲੋਲਪੁਰ ਜ਼ਿਲ੍ਹਾ ਪਠਾਨਕੋਟ ਦੇ ਨਾਮ ’ਤੇ ਹੈ।
ਪੜ੍ਹੋ ਇਹ ਵੀ ਖ਼ਬਰ : ਸਕੂਲ ਨੂੰ ‘ਸੀ-4 ਬੰਬ’ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਬੱਚਿਆਂ ਨੂੰ ਲੈ ਕੇ ਪੁਲਸ ਦਾ ਨਵਾਂ ਖ਼ੁਲਾਸਾ