ਦਾਜ ਦੀ ਮੰਗ ਕਰਨ ਵਾਲੇ ਪਤੀ ਅਤੇ ਸੱਸ ਵਿਰੁੱਧ ਕੇਸ ਦਰਜ

Tuesday, Jul 02, 2024 - 06:25 PM (IST)

ਦਾਜ ਦੀ ਮੰਗ ਕਰਨ ਵਾਲੇ ਪਤੀ ਅਤੇ ਸੱਸ ਵਿਰੁੱਧ ਕੇਸ ਦਰਜ

ਬਟਾਲਾ(ਸਾਹਿਲ)-ਦਾਜ ਦੀ ਮੰਗ ਕਰਨ ਵਾਲੇ ਪਤੀ ਅਤੇ ਸੱਸ ਵਿਰੁੱਧ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਮੀਨੂ ਪੁੱਤਰ ਮਦਨ ਸਿੰਘ ਵਾਸੀ ਹਸਨਪੁਰ, ਡੇਰਾ ਰੋਡ ਬਟਾਲਾ ਨੇ ਦੱਸਿਆ ਕਿ ਉਸਦੀ ਸੱਸ ਚਰਨਜੀਤ ਕੌਰ ਪਤਨੀ ਗੁਰਬਖਸ਼ ਲਾਲ ਅਤੇ ਪਤੀ ਨਰਿੰਦਰ ਲਾਲ ਵਾਸੀ ਵਾਰਡ ਨੰ.8 ਪਿੰਡ ਕਹਿਰਵਾਲੀ (ਹੁਸ਼ਿਆਰਪੁਰ) ਨੇ ਵਿਆਹ ਦੇ 2 ਮਹੀਨੇ ਬਾਅਦ ਦਾਜ ਵਿਚ ਕਾਰ ਜਾਂ 15 ਲੱਖ ਰੁਪਏ ਦੀ ਮੰਗ ਕਰ ਕੇ ਉਸ ਨੂੰ ਮਾਨਸਿਕ ਤੌਰ ’ਤੇ ਤੰਗ ਪ੍ਰੇਸ਼ਾਨ ਕੀਤਾ ਅਤੇ ਕੁੱਟਮਾਰ ਕੀਤੀ।

ਉਕਤ ਮਾਮਲੇ ਦੀ ਡੀ. ਐੱਸ. ਪੀ. ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਬਟਾਲਾ ਵੱਲੋਂ ਪੜਤਾਲ ਕੀਤੇ ਜਾਣ ਤੋਂ ਬਾਅਦ ਐੱਸ. ਐੱਸ. ਪੀ. ਦੀ ਮਨਜ਼ੂਰੀ ਮਿਲਣ ਉਪਰੰਤ ਐੱਸ. ਆਈ. ਅਸ਼ੋਕ ਕੁਮਾਰ ਨੇ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਦਿੱਤਾ ਹੈ।


author

Shivani Bassan

Content Editor

Related News