ਬੈਂਕ ਨਾਲ ਧੋਖਾਦੇਹੀ ਕਰਨ ਦੇ ਦੋਸ਼ ’ਚ ਮੈਨੇਜਰ ਸਮੇਤ 7 ਵਿਰੁੱਧ ਕੇਸ ਦਰਜ

07/29/2020 1:47:20 AM

ਗੁਰਦਾਸਪੁਰ, (ਵਿਨੋਦ)- ਕਿਸੇ ਹੋਰ ਵਿਅਕਤੀ ਦੇ ਨਾਮ ’ਤੇ ਬੈਂਕ ’ਚ ਖਾਤਾ ਖੋਲ੍ਹ ਕੇ ਉਸ ਨੂੰ ਲਾਭ ਦੇਣ ਦੇ ਦੋਸ਼ ’ਚ ਸਿਟੀ ਪੁਲਸ ਸਟੇਸ਼ਨ ਨੇ ਸਥਾਨਕ ਓ. ਬੀ. ਸੀ. ਬੈਂਕ ਮੈਨੇਜਰ, ਡਿਪਟੀ ਮੈਨੇਜਰ ਸਮੇਤ 7 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। ਸਿਟੀ ਪੁਲਸ ਸਟੇਸ਼ਨ ਇੰਚਾਰਜ ਜਬਰਜੀਤ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਪ੍ਰਵੀਨ ਕੁਮਾਰ ਅਗਰਵਾਲ ਪੁੱਤਰ ਰਜਿੰਦਰ ਕੁਮਾਰ ਵਾਸੀ ਅੰਬਾਲਾ ਨੇ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ 23 ਫਰਵਰੀ 2019 ਨੂੰ ਸ਼ਿਕਾਇਤ ਦਿੱਤੀ ਸੀ ਕਿ ਓ. ਬੀ. ਸੀ. ਬੈਂਕ ਗੁਰਦਾਸਪੁਰ ’ਚ ਉਸ ਦੇ ਨਾਮ ’ਤੇ ਜਾਅਲੀ ਖਾਤਾ ਖੋਲ੍ਹਿਆ ਗਿਆ ਅਤੇ ਉਸ ਖਾਤੇ ਦੇ ਮਧਿਅਮ ਨਾਲ ਬੈਂਕ ਨੂੰ 2 ਲੱਖ 80 ਹਜ਼ਾਰ ਰੁਪਏ ਦਾ ਚੂਨਾ ਲਾਇਆ ਗਿਆ। ਇਸ ਸਬੰਧੀ ਜਦ ਮਾਮਲਾ ਉਸ ਦੇ ਧਿਆਨ ’ਚ ਆਇਆ ਤਾਂ ਪਤਾ ਲੱਗਾ ਕਿ ਉਸ ਦੇ ਨਾਮ ਦਾ ਖਾਤਾ ਖੋਲ੍ਹ ਕੇ ਉਸ ਦਾ ਲਾਭ ਕਿਸੇ ਸੁਮਿਤ ਮਹਾਜਨ ਪੁੱਤਰ ਰਾਜ਼ੇਸ ਮਹਾਜਨ ਵਾਸੀ ਸੁੰਦਰ ਨਗਰ ਪਠਾਨਕੋਟ ਨੂੰ ਦਿੱਤਾ ਗਿਆ। ਇਸ ਤਰ੍ਹਾਂ ਨਾਲ ਬੈਂਕ ਵੱਲੋਂ ਉਸ ਦੇ ਨਾਮ ਦੀ ਵਰਤੋਂ ਕਰ ਕੇ ਬੈਂਕ ਨੂੰ ਹੀ ਨੁਕਸਾਨ ਪਹੁੰਚਾਇਆ ਗਿਆ।

ਇਸ ਸ਼ਿਕਾਇਤ ਦੀ ਜਾਂਚ ਕਰਨ ਦੇ ਬਾਅਦ ਦੋਸ਼ੀ ਬੈਂਕ ਮੈਨੇਜਰ ਵਿਨੋਦ ਕੁਮਾਰ ਸਮੇਤ ਡਿਪਟੀ ਮੈਨੇਜਰ ਸਪਨਾ ਪਤਨੀ ਸਿਧਾਰਥ ਵਾਸੀ ਜੰਮੂ, ਹੈੱਡ ਕੈਸ਼ੀਅਰ ਲਲਿਤ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਸੁਜਾਨਪੁਰ, ਸਹਾਇਕ ਮੈਨੇਜਰ ਸ਼ੁਭਕਰਨ ਪੁੱਤਰ ਮੋਹਨ ਲਾਲ ਵਾਸੀ ਮੁਕੇਰੀਆਂ, ਮੈਨੇਜਰ ਮਹਾਰਾਸ਼ਟਰ ਬੈਂਕ ਪ੍ਰਿਤਪਾਲ ਸਿੰਘ ਵਾਸੀ ਪਠਾਨਕੋਟ ਸਮੇਤ ਵਿਸ਼ਾਲ ਗੁਪਤਾ ਪੁੱਤਰ ਮਹੇਸ਼ ਕੁਮਾਰ ਵਾਸੀ ਪਠਾਨਕੋਟ ਅਤੇ ਸੁਮਿਤ ਮਹਾਜਨ ਪੁੱਤਰ ਰਾਜੇਸ਼ ਕੁਮਾਰ ਵਾਸੀ ਪਠਾਨਕੋਟ ਵਿਰੁੱਧ ਕੇਸ ਦਰਜ ਕੀਤਾ ਗਿਆ।


Bharat Thapa

Content Editor

Related News