ਪੱਟੀ: ਹਾਦਸੇ ਦਾ ਸ਼ਿਕਾਰ ਹੋਈ ਬੱਸ, ਦੋ ਦਰਜਨ ਦੇ ਕਰੀਬ ਲੋਕ ਜ਼ਖਮੀ
Saturday, Jun 16, 2018 - 04:31 PM (IST)

ਪੱਟੀ (ਬੇਅੰਤ ਸਿੰਘ)— ਪੱਟੀ ਤੋਂ ਥੋੜ੍ਹੀ ਦੂਰ ਪੈਂਦੇ ਬੁਰਜ ਰਾਏਕੇ ਦੇ ਨੇੜੇ ਇਕ ਖਸਤਾ ਹਾਲਤ ਦੀ ਬਿਨਾਂ ਨੰਬਰੀ ਬੱਸ ਪਲਟਣ ਕਰਕੇ ਲਗਭਗ ਦੋ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚ ਜ਼ਿਆਦਾਤਰ ਅੋਰਤਾਂ ਸ਼ਾਮਲ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਤਪਤਾਲ ਪੱਟੀ ਅੰਦਰ ਲਿਆਦਾ ਗਿਆ। ਇਨ੍ਹਾਂ 'ਚੋਂ 4 ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਤਰਨਤਾਰਨ ਭੇਜ ਦਿੱਤਾ ਗਿਆ ਹੈ। ਇਸ ਹਾਦਸੇ ਦੌਰਾਨ ਅੱਧੀ ਦਰਜਨ ਦੇ ਕਰੀਬ ਛੋਟੋ ਬੱਚਿਆਂ ਨੂੰ ਗੁੱਝੀਆਂ ਚੋਟਾਂ ਵੱਜੀਆ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਜ਼ਖਮੀ ਹੋਏ ਲੋਕ ਇਕ ਹੀ ਪਰਿਵਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ ।
ਸਿਵਲ ਹਸਤਪਤਾਲ ਪੱਟੀ ਅੰਦਰ ਜ਼ਖਮੀ ਵਿਅਕਤੀਆਂ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹ ਸ਼ਨੀਵਾਰ ਸਵੇਰੇ ਆਪਣੇ ਪਿੰਡ ਮਹਿੰਦੀਪੁਰ ਦੇ ਬਗੀਚਾ ਸਿੰਘ ਪੁੱਤਰ ਪਾਲ ਸਿੰਘ ਦੀ ਕੁੜਮਣੀ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਪਿੰਡ ਖੱਬੇ ਡੋਗਰਾਂ ਜੰਡਿਆਲਾ ਰੋਡ ਤਰਨਤਾਰਨ ਲਈ ਇਕ ਸਕੂਲੀ ਬੱਸ ਰਾਹੀਂ ਰਵਾਨਾ ਹੋਏ ਸੀ ਤਾਂ ਜਦੋਂ ਉਹ ਪੱਟੀ ਨੇੜੇ ਪਿੰਡ ਬੁਰਜ ਕੋਲ ਪਹੁੰਚੇ ਤਾਂ ਬੱਸ ਦਾ ਪਿਛਲਾ ਟਾਇਰ ਫੱਟਣ ਕਾਰਨ ਇਹ ਹਾਦਸਾ ਵਾਪਰ ਗਿਆ ।
ਸਿਵਲ ਹਸਤਪਤਾਲ ਪੱਟੀ ਅੰਦਰ ਜ਼ਖਮੀਆ ਦੀ ਪਛਾਣ ਜੱਸ ਕੌਰ, ਕਿਰਨਪਾਲ ਕੌਰ, ਮਹਿੰਦਰ ਕੌਰ, ਜੋਗਿੰਦਰ ਕੌਰ, ਮਨਜੀਤ ਕੌਰ ,ਦਾਤੋ ਕੌਰ, ਪਿਆਰ ਕੌਰ, ਸ਼ਿੰਦਰ ਕੌਰ, ਕਰਮਜੀਤ ਸਿੰਘ, ਜਗੀਰ ਕੌਰ ਤਰਲੋਕ ਸਿੰਘ, ਪੂਜਾ ਕੌਰ, ਲਖਵਿੰਦਰ ਕੌਰ, ਦਲਜੀਤ ਕੌਰ, ਮਨਜੀਤ ਕੌਰ ਵਾਸੀ ਪਿੰਡ ਮਹਿੰਦੀਪੁਰ ਪੁਲਸ ਥਾਣਾ ਖੇਮਕਰਨ ਵਜੋ ਹੋਈ ਹੈ ਅਤੇ ਗੰਭੀਰ ਜ਼ਖਮੀਆਂ 'ਚੋਂ ਹਰਬੰਸ ਕੌਰ ਪਤਨੀ ਜਰਨੈਲ ਸਿੰਘ, ਅਮਰੀਕ ਸਿੰਘ ਪੁੱਤਰ ਸੁੱਚਾ ਸਿੰਘ, ਦਾਤੋ ਪਤਨੀ ਬਿਸ਼ਨ ਸਿੰਘ ਅਤੇ ਪਿਆਰ ਕੌਰ ਪਤਨੀ ਅਨੈਹਤ ਮਸੀਹ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਇਲਾਜ ਲਈ ਤਰਨਤਾਰਨ ਭੇਜ ਦਿੱਤਾ ਗਿਆ ਹੈ।