ਮੀਂਹ ਕਾਰਨ ਗਰੀਬ ਦੇ ਘਰ ਦੀ ਡਿੱਗੀ ਛੱਤ, ਵਾਲ-ਵਾਲ ਬਚਿਆ ਪਰਿਵਾਰ

Thursday, Aug 07, 2025 - 06:09 PM (IST)

ਮੀਂਹ ਕਾਰਨ ਗਰੀਬ ਦੇ ਘਰ ਦੀ ਡਿੱਗੀ ਛੱਤ, ਵਾਲ-ਵਾਲ ਬਚਿਆ ਪਰਿਵਾਰ

ਬਮਿਆਲ (ਗੋਰਾਇਆ)- ਸਰਹੱਦੀ ਖੇਤਰ ਦੇ ਬਮਿਆਲ ਸੈਕਟਰ ਅਧੀਨ ਆਉਂਦੇ ਪਿੰਡ ਅਨਿਆਲ ਦੇ ਇੱਕ ਗਰੀਬ ਪਰਿਵਾਰ ਦੇ ਕੱਚੇ ਘਰ ਦੀ ਅਚਾਨਕ ਛੱਤ ਡਿੱਗ ਗਈ, ਜਿਸ ਕਾਰਨ ਕਮਰੇ ਵਿੱਚ ਰੱਖਿਆ ਸਾਮਾਨ ਪੂਰੀ ਤਰ੍ਹਾਂ ਮਲਬੇ ਹੇਠਾਂ ਦੱਬ ਗਿਆ। ਹਾਲਾਂਕਿ, ਖੁਸ਼ਕਿਸਮਤੀ ਇਹ ਸੀ ਕਿ ਜਿਵੇਂ ਹੀ ਘਰ ਦੀ ਛੱਤ ਡਿੱਗਣੀ ਸ਼ੁਰੂ ਹੋਈ, ਕਮਰੇ 'ਚ ਸੁੱਤੇ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਸਥਿਤੀ ਦਾ ਅਹਿਸਾਸ ਹੋਇਆ ਅਤੇ ਬਾਹਰ ਆ ਗਏ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।

ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਆਉਣ ਵਾਲੇ 4 ਦਿਨਾਂ ਦਾ ਹਾਲ

ਪਰਿਵਾਰ ਦੇ ਮੁਖੀ ਰੂਪ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਦੋ ਕਮਰੇ ਹਨ। ਪਰਿਵਾਰ ਵਿਚ ਕੁੱਲ 4 ਮੈਂਬਰ ਹਨ। ਕੱਲ੍ਹ ਰਾਤ ਉਨ੍ਹਾਂ ਦੇ ਘਰ ਮਹਿਮਾਨ ਆਏ ਸਨ। ਉਹ ਆਪਣੇ ਪਰਿਵਾਰ ਨਾਲ ਕੱਚੇ ਕਮਰੇ ਵਿੱਚ ਸੌਂ ਰਹੇ ਸਨ। ਰਾਤ ਦੀ ਬਾਰਿਸ਼ ਤੋਂ ਬਾਅਦ ਘਰ ਦੀ ਛੱਤ ਦਾ ਇੱਕ ਹਿੱਸਾ ਡਿੱਗਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉਹ ਤੁਰੰਤ ਕਮਰੇ ਤੋਂ ਬਾਹਰ ਆ ਗਏ।

ਇਹ ਵੀ ਪੜ੍ਹੋ-ਜਾਅਲੀ ਦਸਤਾਵੇਜ਼ਾਂ 'ਤੇ ਪੰਜਾਬ ਪੁਲਸ 'ਚ ਭਰਤੀ ਹੋਇਆ ASI, ਰਿਟਾਇਰਡ ਹੋਣ ਮਗਰੋਂ ਵੱਡੇ ਖੁਲਾਸੇ

ਇਸ ਦੌਰਾਨ ਕਮਰੇ ਦੀ ਪੂਰੀ ਛੱਤ ਡਿੱਗ ਗਈ, ਜਿਸ ਦੇ ਹੇਠਾਂ ਕਣਕ ਅਤੇ ਚੌਲਾਂ ਤੋਂ ਇਲਾਵਾ ਘਰ ਦਾ ਹੋਰ ਸਾਮਾਨ ਮਲਬੇ ਹੇਠ ਦੱਬ ਗਿਆ। ਉਸਨੇ ਇਹ ਵੀ ਦੱਸਿਆ ਕਿ ਉਸਨੇ ਆਵਾਸ ਯੋਜਨਾ ਦੇ ਤਹਿਤ ਵੀ ਅਰਜ਼ੀ ਦਿੱਤੀ ਹੈ, ਪਰ ਹੁਣ ਤੱਕ ਆਵਾਸ ਯੋਜਨਾ ਦਾ ਲਾਭ ਨਾ ਮਿਲਣ ਕਾਰਨ, ਪਰਿਵਾਰ ਕੱਚੇ ਘਰ ਵਿੱਚ ਰਹਿ ਰਿਹਾ ਸੀ। ਹੁਣ ਉਸਦੀ ਵੀ ਛੱਤ ਡਿੱਗ ਗਈ ਹੈ ਅਤੇ ਪਰਿਵਾਰ ਨਾਲ ਲੱਗਦੇ ਖਸਤਾ ਹਾਲ ਕਮਰੇ ਵਿੱਚ ਸੌਣ ਲਈ ਮਜ਼ਬੂਰ ਹੈ। ਇਸ ਮੌਕੇ ਗਰੀਬ ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਮੁਆਵਜ਼ੇ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ-ਰੇਲ ਮੰਤਰਾਲੇ ਵੱਲੋਂ ਯਾਤਰੀਆਂ ਲਈ ਵੱਡਾ ਤੋਹਫ਼ਾ, 10 ਅਗਸਤ ਤੋਂ ਸ਼ੁਰੂ ਹੋਵੇਗੀ ਇਹ ਟਰੇਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News