ਰਾਮਨਗਰ ’ਚ ਘਰ ’ਚੋਂ ਸਿਰਫ 4 ਸੈਕਿੰਡ ’ਚ ਹੀ ਬਾਈਕ ਚੋਰੀ, ਤਸਵੀਰ ਵਾਇਰਲ

Monday, Sep 22, 2025 - 05:16 PM (IST)

ਰਾਮਨਗਰ ’ਚ ਘਰ ’ਚੋਂ ਸਿਰਫ 4 ਸੈਕਿੰਡ ’ਚ ਹੀ ਬਾਈਕ ਚੋਰੀ, ਤਸਵੀਰ ਵਾਇਰਲ

ਅੰਮ੍ਰਿਤਸਰ (ਜਸ਼ਨ) - ਵਾਹਨ ਚੋਰ ਬੇਖੌਫ ਨਿਰਭੈ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਹੁਣ ਲੋਕ ਆਪਣੇ ਘਰਾਂ ਦੇ ਬਾਹਰ ਵਾਹਨ ਖੜ੍ਹੇ ਕਰਨਾ ਸੁਰੱਖਿਅਤ ਨਹੀਂ ਸਮਝ ਰਹੇ। ਅਜਿਹਾ ਹੀ ਇਕ ਮਾਮਲਾ ਇਸਲਾਮਾਬਾਦ ਦੇ ਅਧੀਨ ਆਉਂਦੇ ਇਲਾਕੇ ਰਾਮਨਗਰ ਕਾਲੋਨੀ ਦੀ ਗਲੀ ਨੰਬਰ-11 ’ਚ ਸਾਹਮਣੇ ਆਇਆ ਹੈ, ਜਿੱਥੇ ਇਕ ਘਰ ਦੇ ਬਾਹਰੋਂ ਚੋਰ ਸਿਰਫ 4 ਸੈਕਿੰਡ ’ਚ ਹੀ ਬਾਈਕ ਨੂੰ ਮਾਸਟਰ ਕੁੰਜੀ ਲਾਕੇ ਚੋਰੀ ਕਰ ਲੈ ਗਿਆ। ਇਹ ਚੋਰੀ ਸ਼ਾਮ ਜਾਂ ਫਿਰ ਰਾਤ ਨੂੰ ਨਹੀਂ ਸਗੋਂ ਦਿਨ-ਦਿਹਾੜੇ ਵਾਪਰਿਆ ਹੈ, ਜਿਸਦੇ ਨਾਲ ਇਹ ਮਾਮਲਾ ਸ਼ਹਿਰ ’ਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ।

ਫਿਲਹਾਲ ਸਾਰਾ ਮਾਮਲਾ ਗਲੀ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਿਆ ਹੈ। ਮੁਲਜ਼ਮ ਨੇ ਜਿਸ ਤਰ੍ਹਾਂ ਬਾਈਕ ਨੂੰ ਮਾਸਟਰ ਕੁੰਜੀ ਨਾਲ ਇਸ ਤਰ੍ਹਾਂ ਖੋਲ੍ਹਿਆ, ਜਿਵੇਂ ਕਿ ਕੁੰਜੀ ਉਸੀ ਬਾਈਕ ਦੀ ਹੀ ਹੋਵੇ। ਫਿਲਹਾਲ ਇਸ ਸਾਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡਿਆ ’ਤੇ ਖੂਬ ਵਾਇਰਲ ਹੋ ਰਹੀ ਹੈ , ਜਿਸ ’ਚ ਮੁਲਜ਼ਮ ਦੀ ਪਛਾਣ ਵੀ ਸਾਹਮਣੇ ਆ ਰਹੀ ਹੈ ।


author

Shivani Bassan

Content Editor

Related News