ਗੁਟਕੇ ਨੂੰ ਸਿਰ ’ਤੇ ਰੱਖ ਕੇ ਕੈਪਟਨ ਨੇ ਕੀਤੇ ਪੰਜਾਬੀਆਂ ਨਾਲ ਝੂਠੇ ਵਾਅਦੇ: ਬੀਬੀ ਜਗੀਰ ਕੌਰ

05/15/2019 11:37:13 PM

ਤਰਨਤਾਰਨ, (ਧਰਮ ਪਨੂੰ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਵਾ ਕੁ ਦੋ ਲੱਖ ਪਹਿਲਾਂ ਦਮਦਮਾ ਸਹਿਬ ਦੀ ਇਤਿਹਾਸਕ ਧਾਰਮਕ ਜਗ੍ਹਾ ’ਤੇ ਖਡ਼ ਕੇ ਕੈਪਟਨ ਨੇ ਹਜ਼ਾਰਾਂ ਸੰਗਤਾਂ ਸਾਹਮਣੇ, ਕਾਂਗਰਸ ਦੀ ਪੰਜਾਬ ਵਿਚ ਸਰਕਾਰ ਬਣਾਉਣ ਲਈ ਕੀਤੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨਾਲ ਕੋਝਾ ਮਜਾਕ ਕੀਤਾ ਤੇ ਸਿਰ ’ਤੇ ਗੁਟਕਾ ਸਾਹਿਬ ਰੱਖ ਕੇ ਝੂਠੇ ਵਾਅਦੇ ਕੀਤੇ ਕਿ ਨਸ਼ਾ ਬੰਦ ਕਰਦਿਆਂਗੇ। ਕਿਸਾਨਾਂ ਸਿਰ ਚਡ਼ਿਆ ਕਰਜ਼ਾ ਮੁਆਫ ਕਰਾਂਗੇ, ਪਰ ਹੋਇਆ ਕੁਝ ਵੀ ਨਹੀਂ। ਪੰਜਾਬੀਆਂ ਨੂੰ ਝੂਠੇ ਵਾਅਦੇ ਕਰਕੇ 5 ਸਾਲਾਂ ਲਈ ਠੱਗ ਲਿਆ ਗਿਆ। ਬੀਬੀ ਜਗੀਰ ਕੌਰ ਨੇ ਕਿਹਾ ਤਰਨਤਾਰਨ ਦਾ ਇਲਾਕਾ ਅੱਜ ਕਾਂਗਰਸ ਦੇ ਰਾਜ ਵਿਚ ਵਿਕਾਸ ਪੱਖੋਂ ਪਛਡ਼ ਰਿਹਾ ਹੈ। ਅਕਾਲੀ ਦਲ ਦੇ ਰਾਜ ਵਿਚ ਹੋਏ ਵਿਕਾਸ ਕਾਰਜ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਮੂੰਹੋਂ ਬੋਲਦੇ ਹਨ। ਅੱਜ ਸਮੂਹ ਪੰਜਾਬ ਦੇ ਲੋਕਾਂ ਵਿਚ ਕੈਪਟਨ ਸਰਕਾਰ ਖਿਲਾਫ ਭਾਰੀ ਰੋਸ ਹੈ। ਇਹ ਰੋਸ ਉਹ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਵਿਰੁੱਧ ਵੋਟਾਂ ਪਾ ਕੇ ਪ੍ਰਗਟ ਕਰਨਗੇ।


Bharat Thapa

Content Editor

Related News